ਨਾਭਾ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਲਾਪਤਾ ਹੋ ਗਿਆ ਹੈ। ਜੈ ਕਿਸ਼ਨ ਰੋੜੀ ਦਾ ਪੁੱਤਰ ਸੁਖ ਦਿਲਮਨ ਪੰਜਾਬ ਪਬਲਿਕ ਸਕੂਲ ਨਾਭਾ ਵਿਚ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ। ਜੋ ਕਿ ਅੱਜ ਸਵੇਰੇ 4 ਵਜੇ ਸਕੂਲੋਂ ਅਚਾਨਕ ਲਾਪਤਾ ਹੋ ਗਿਆ, ਜਿਵੇਂ ਹੀ ਸੁਖ ਦਿਲਮਨ ਦੇ ਗਾਇਬ ਹੋਣ ਦੀ ਖ਼ਬਰ ਸਾਹਮਣੇ ਆਈ ਤਾਂ ਪੁਲਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਬੱਚੇ ਨੂੰ ਲੱਭਣ ਲਈ ਪਟਿਆਲਾ ਦੇ ਐੱਸ. ਐਸ. ਪੀ. ਨਾਨਕ ਸਿੰਘ ਤੋਂ ਇਲਾਵਾ ਕਈ ਅਧਿਕਾਰੀ ਮੌਕੇ ‘ਤੇ ਪਹੁੰਚੇ। ਖੁਦ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਸਕੂਲ ਪਹੁੰਚੇ। ਹਾਲਾਂਕ ਬਾਅਦ ਵਿਚ ਸ਼ਹਿਰ ਦੇ ਨੇੜਿਓਂ ਹੀ ਸੁਖਦਿਲਮਨ ਸਿੰਘ ਨੂੰ ਬਰਾਮਦ ਕਰ ਲਿਆ ਗਿਆ।