ਧਰਮੀ ਫੌਜੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਧਰਮੀ ਫੌਜੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਅਤੇ ਧਰਮੀ ਫੌਜੀ ਦੀ ਮਾਨਤਾ ਸਬੰਧੀ ਸਕੱਤਰੇਤ ਵਿਖੇ ਜਸਪਾਲ ਸਿੰਘ ਪੀ.ਏ.ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਇਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ, ਕਈ ਮੀਟਿੰਗਾਂ ਹੋਣ ਦੇ ਬਾਵਜੂਦ ਸਾਨੂੰ ਧਰਮੀ ਫੌਜੀਆਂ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਅਸੀਂ ਧਰਮੀ ਫੌਜੀ ਦੀਆਂ ਕੁਰਬਾਨੀਆਂ ਨੂੰ ਮੰਨਦੇ ਹਾਂ ਅਤੇ ਸਾਨੂੰ ਧਰਮੀ ਫੌਜੀ ਵਜੋਂ ਮਾਨਤਾ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਕਿਸੇ ਵੀ ਸਿੰਘ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਬਾਰੇ ਕੁਝ ਕਰਨਗੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇੱਕ 23 ਅਗਸਤ 2021 ਨੂੰ ਇੱਕ ਮਤਾ ਪਾਇਆ ਸੀ ਕਿ ਉਹ ਧਰਮੀ ਫੌਜੀ ਹਨ ਜੋ ਕਿ ਸ਼ਹੀਦ ਹੋਏ। ਇਸ ਤੋਂ ਬਾਅਦ ਪਿਛਲੇ ਸਾਲ 21 ਜੁਲਾਈ 2023 ਨੂੰ ਸਬ-ਕਮੇਟੀ ਦੀ ਮੀਟਿੰਗ ਹੋਈ, ਉਦ੍ਹੇ ’ਚ ਪ੍ਰਧਾਨ ਸਾਹਿਬ ਨੇ ਆਖਿਆ ਕਿ ਉਹ ਸਾਨੂੰ ਧਰਮੀ ਫੌਜੀ ਨਹੀਂ ਮੰਨਦੀ। ਇਸ ਤੋਂ ਬਾਅਦ 24 ਅਕਤੂਬਰ 2023 ਨੂੰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਮੀਟਿੰਗ ਹੋਈ, ਉਨ੍ਹਾਂ ਨੇ ਵੀ ਸਾਨੂੰ ਧਰਮੀ ਫੌਜੀ ਮੰਨਣ ਤੋਂ ਇਨਕਾਰ ਕਰ ਦਿੱਤਾ। ਹੁਣ ਚੌਥੀ ਮੀਟਿੰਗ ਸਾਡੀ ਇੱਕ ਜੁਲਾਈ 2024 ਨੂੰ ਹੋਈ, ਉਹਦੇ ’ਚ ਅਸੀਂ ਕੋਈ ਮੰਗ ਨਹੀਂ ਰੱਖੀ, ਸਿਰਫ ਇੱਕ ਅਪੀਲ ਕੀਤੀ ਗਈ ਕਿ ਜਿਹੜਾ ਬੰਦਾ ਜੂਨ 1984 ਵੇਲੇ ਫੌਜੀ ਬੈਰਕ ਛੱਡ ਕੇ ਅੰਮ੍ਰਿਤਸਰ ਨੂੰ ਚਲਾ ਆਇਆ, ਉਸਨੂੰ ਧਰਮੀ ਫੌਜੀ ਮੰਨਿਆ ਜਾਵੇ, ਪਰ ਕਮੇਟੀ ਨੇ ਇਸ ਦੇ ਉਲਟ ਕਿਹਾ ਕਿ ਧਰਮੀ ਫੌਜਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੁਰਬਾਨੀ ਦੀ ਸ਼ਲਾਘਾ ਕੀਤੀ ਜਾਵੇ। ਇਸ ਤੋਂ ਬਾਅਦ ਬਲਦੇਵ ਸਿੰਘ ਨੇ ਦੱਸਿਆ ਕਿ ਜੱਥੇਦਾਰ ਨੇ ਸਾਨੂੰ ਆਖਿਆ ਹੈ ਕਿ ਤੁਸੀਂ ਧਰਮੀ ਫੌਜੀਆਂ ਲਈ ਸਬ-ਕਮੇਟੀ ਬਣਾਉ ਤੇ ਧਰਮੀ ਫੌਜੀਆਂ ਬਾਰੇ ਪੂਰੀ ਜਾਣਕਾਰੀ ਦਿਉ। ਇਸ ਤੋਂ ਬਾਅਦ ਜਾਂਚ ਕਰਕੇ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।