Saturday, January 11, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਅੰਮ੍ਰਿਤਸਰ ਹਵਾਈ ਅੱਡੇ 'ਤੇੇ ਪਿਆ ਭੜਥੂ, ਅਮਰੀਕਾ ਜਾ ਰਹੇ ਵਿਅਕਤੀ ਕੋਲੋਂ ਵੱਡੀ...

ਅੰਮ੍ਰਿਤਸਰ ਹਵਾਈ ਅੱਡੇ ‘ਤੇੇ ਪਿਆ ਭੜਥੂ, ਅਮਰੀਕਾ ਜਾ ਰਹੇ ਵਿਅਕਤੀ ਕੋਲੋਂ ਵੱਡੀ ਗਿਣਤੀ ‘ਚ ਗੋਲੀਆਂ ਬਰਾਮਦ

 

 

ਅੰਮ੍ਰਿਤਸਰ- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਿਅਕਤੀ ਅਮਰੀਕਾ ਦਾ ਐੱਨ. ਆਰ. ਆਈ. ਹੈ ਜੋ ਆਪਣੇ ਪਿੰਡ ਗੁਰਦਾਸਪੁਰ ਆਇਆ ਹੋਇਆ ਸੀ। ਜਦੋਂ ਫਲਾਈਟ ਤੋਂ ਪਹਿਲਾਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਸੀ. ਆਈ. ਐੱਸ. ਐੱਫ਼. ਦੇ ਜਵਾਨਾਂ ਨੇ ਮੁਲਜ਼ਮ ਦੇ ਬੈਗ ‘ਚੋਂ 15 ਗੋਲੀਆਂ 9 ਐੱਮ. ਐੱਮ. ਦੀਆਂ ਗੋਲੀਆਂ ਬਰਾਮਦ ਕੀਤੀਆਂ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਏਅਰਪੋਰਟ ਥਾਣੇ ਦੇ ਸੀ. ਆਈ. ਐੱਸ. ਐੱਫ਼ ਦੇ ਸਬ ਇੰਸਪੈਕਟਰ ਕੇ.ਐੱਸ. ਵਿਕਟਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਮਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਿਊਜਰਸੀ ਵਜੋਂ ਹੋਈ ਹੈ। ਅਮਰਦੀਪ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੋਣ ਵਾਲਾ ਸੀ। ਸ਼ਿਕਾਇਤ ਅਨੁਸਾਰ ਏ. ਐੱਸ. ਆਈ. ਬਲਜੀਤ ਵੱਲੋਂ ਅਮਰੀਕਾ ਜਾਣ ਵਾਲੀ ਫਲਾਈਟ ਦੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅਮਰਦੀਪ ਸਿੰਘ ਆ ਗਿਆ ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 9 ਐੱਮ. ਐੱਮ. ਦੀਆਂ 15 ਗੋਲੀਆਂ ਬਰਾਮਦ ਹੋਈਆਂ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।