ਸੈਲਾ ਖੁਰਦ – ਨਜ਼ਦੀਕੀ ਇਲਾਕੇ ਦੇ ਸ਼ੇਰਾਂ ਵਾਲੇ ਗੇਟ ਕੋਲ ਸੰਘਣੀ ਆਬਾਦੀ ਵਾਲੇ ਮੁਹੱਲੇ ‘ਚ ਇਕ ਬੇਖ਼ੌਫ਼ ਲੁਟੇਰੇ ਵੱਲੋਂ ਘਰ ਅੰਦਰ ਵੜ ਕੇ ਚਾਕੂ ਦੀ ਨੋਕ ‘ਤੇ ਔਰਤ ਦੀਆ ਵਾਲ਼ੀਆਂ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਰਾਮ ਪਿਆਰੀ ਪਤਨੀ ਜਗਤ ਨਾਰਾਇਣ ਤੀਰਥ ਸਿੰਘ ਦੇ ਮਕਾਨ ‘ਚ ਕਿਰਾਏ ‘ਤੇ ਰਹਿੰਦੀ ਹੈ। ਇਸ ਮਕਾਨ ‘ਚ 9 ਕਮਰੇ ਕਿਰਾਏ ‘ਤੇ ਦਿੱਤੇ ਹੋਏ ਹਨ, ਜਿਨ੍ਹਾਂ ‘ਚ ਵੱਖ-ਵੱਖ ਪ੍ਰਵਾਸੀ ਰਹਿੰਦੇ ਹਨ। ਪੀੜਤ ਔਰਤ ਰਾਮ ਪਿਆਰੀ ਘਰ ਅੰਦਰ ਮੌਜੂਦ ਸੀ ਤਾਂ ਲੁਟੇਰੇ ਨੇ ਚਾਕੂ ਦਿਖਾ ਕੇ ਉਸ ਦੀਆ ਸੋਨੇ ਦੀਆ ਵਾਲੀਆਂ ਖੋਹ ਲਈਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਫਰਾਰ ਹੋ ਗਿਆ।
ਲੁਟੇਰੇ ਦੀ ਘਰ ਅੰਦਰ ਵੜਦੇ ਦੀ ਤਸਵੀਰ ਸੀ.ਸੀ.ਟੀ.ਵੀ. ‘ਚ ਕੈਦ ਹੋ ਗਈ। ਪੀੜਤਾ ਨੇ ਸਥਾਨਕ ਪੁਲਸ ਚੌਂਕੀ ਪਹੁੰਚ ਕੇ ਇਸ ਵਾਰਦਾਤ ਦੀ ਜਾਣਕਾਰੀ ਦੇ ਦਿੱਤੀ ਹੈ। ਇਲਾਕੇ ‘ਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੇ ਲੁਟੇਰਿਆਂ ਦੇ ਵਧ ਰਹੇ ਹੌਸਲਿਆਂ ਕਾਰਣ ਲੋਕਾਂ ‘ਚ ਸਹਿਮ ਦਾ ਮਾਹੌਲ ਹੈ।