ਛੱਤੀਸਗੜ੍ਹ ਦੇ ਬੀਜਾਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸੁਰੱਖਿਆ ਬਲਾਂ ਨੇ ਨਕਸਲੀਆਂ ਦੇ ਖਿਲਾਫ ਵੱਡਾ ਅਭਿਆਨ ਚਲਾਇਆ ਹੈ। ਇਸ ਦੌਰਾਨ ਪੁਲਿਸ ਅਤੇ ਨਕਸਲੀਆਂ ਵਿਚਕਾਰ ਭਾਰੀ ਗੋਲੀਬਾਰੀ ਹੋ ਰਹੀ ਹੈ। ਡੀਆਰਜੀ, ਸੀਆਰਪੀਐਫ, ਕੋਬਰਾ, ਐਸਟੀਐਫ, ਬਸਤਰ ਫਾਈਟਰਸ ਅਤੇ ਬਸਤਰ ਬਟਾਲੀਅਨ ਦੇ ਸੈਂਕੜੇ ਸਿਪਾਹੀ ਆਪਰੇਸ਼ਨ ਲਈ ਰਵਾਨਾ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਗੰਗਲੂਰ ਥਾਣਾ ਖੇਤਰ ਦੇ ਪੀਡੀਆ ਜੰਗਲਾਂ ‘ਚ ਚੱਲ ਰਿਹਾ ਹੈ। ਐਸਪੀ ਬੀਜਾਪੁਰ ਜਿਤੇਂਦਰ ਯਾਦਵ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸੁਰੱਖਿਆ ਬਲਾਂ ਨੂੰ 9 ਮਈ ਦੀ ਰਾਤ ਨੂੰ ਸੂਚਨਾ ਮਿਲੀ ਸੀ ਕਿ ਬੀਜਾਪੁਰ ਦੇ ਆਖਰੀ ਪਿੰਡ ਪੀਡੀਆ ‘ਚ ਵੱਡੇ ਨਕਸਲੀ ਨੇਤਾ ਲੁਕੇ ਹੋਏ ਹਨ। ਇਸ ਮੁਕਾਬਲੇ ਵਿੱਚ ਹੁਣ ਤੱਕ 12 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਇਹ ਸੂਚਨਾ ਮਿਲਦੇ ਹੀ ਇਨ੍ਹਾਂ 6 ਟੀਮਾਂ ਦੇ ਜਵਾਨਾਂ ਨੂੰ ਪੀਡੀਆ ਭੇਜ ਦਿੱਤਾ ਗਿਆ। ਇਹ ਪਿੰਡ ਬੀਜਾਪੁਰ ਹੈੱਡਕੁਆਰਟਰ ਤੋਂ 70 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਦੰਤੇਵਾੜਾ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦਾ ਹੈ। ਜ਼ਿਕਰਯੋਗ ਹੈ ਕਿ ਨਕਸਲੀਆਂ ਦੇ ਵੱਡੇ ਨੇਤਾ ਹੁਣ ਸੁਰੱਖਿਆ ਬਲਾਂ ਦੇ ਨਿਸ਼ਾਨੇ ‘ਤੇ ਹਨ। ਉਨ੍ਹਾਂ ਨੂੰ ਲੱਭਣ ਲਈ ਸੁਰੱਖਿਆ ਬਲਾਂ ਨੇ ਜੰਗਲਾਂ ‘ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਹਾਲ ਹੀ ਵਿੱਚ ਕਈ ਵੱਡੇ ਨਕਸਲੀ ਮੁਕਾਬਲੇ ਹੋਏ ਹਨ। ਇਨ੍ਹਾਂ ‘ਚ ਕਈ ਨਕਸਲੀ ਮਾਰੇ ਗਏ ਹਨ। ਦੂਜੇ ਪਾਸੇ ਵਿਸ਼ਨੂੰਦੇਵ ਸਾਈਂ ਸਰਕਾਰ ਨੇ ਵੀ ਕਿਹਾ ਹੈ ਕਿ ਨਕਸਲੀ ਆਤਮ ਸਮਰਪਣ ਕਰ ਦੇਣ, ਨਹੀਂ ਤਾਂ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਗੰਗਲੂਰ ਥਾਣਾ ਖੇਤਰ ਦੇ ਪੀਡੀਆ ਜੰਗਲਾਂ ‘ਚ 12 ਘੰਟੇ ਤੱਕ ਚੱਲੇ ਮੁਕਾਬਲੇ ‘ਚ ਹੁਣ ਤੱਕ 12 ਨਕਸਲੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੌਰਾਨ ਆਈਈਡੀ ਦੀ ਲਪੇਟ ‘ਚ ਆਉਣ ਕਾਰਨ ਦੋ ਜਵਾਨ ਵੀ ਜ਼ਖਮੀ ਹੋਏ ਹਨ, ਹਾਲਾਂਕਿ ਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।