ਮੁੱਲਾਂਪੁਰ ਦਾਖਾ : ਦੋ ਪ੍ਰਵਾਸੀ ਮਜ਼ਦੂਰਾਂ ਦੇ ਸਥਾਨਕ ਪੁਰਾਣੀ ਮੰਡੀ ਵਿਚ ਗਲੀ ‘ਚ ਖੇਡਦੇ-ਖੇਡਦੇ ਤਿੰਨ ਬੱਚੇ ਬੀਤੀ ਸ਼ਾਮ 6-7 ਵਜੇ ਅਚਾਨਕ ਗਾਇਬ ਹੋ ਗਏ, ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਨਹੀਂ ਮਿਲੇ। ਹੁਣ ਥਾਣਾ ਦਾਖਾ ਪੁਲਸ ਕੋਲ ਲਿਖਤੀ ਦਰਖਾਸਤ ਦਿੱਤੀ ਗਈ ਹੈ। ਉਧਰ ਪੀੜਤ ਮਨੋਜ ਸ਼ਾਹ ਵਾਸੀ ਵਾਸੀ ਨੇੜੇ ਬਾਬਾ ਬਾਲਕ ਨਾਥ ਮੰਦਿਰ ਮੰਡੀ ਮੁੱਲਾਂਪੁਰ ਦੇ ਦੋ ਬੇਟੇ ਮੁਕੇਸ਼ ਛੇਵੀਂ ਕਲਾਸ ਵਿਚ ਪੜ੍ਹਦਾ ਹੈ ਅਤੇ ਰੋਹਿਤ ਸੱਤਵੀਂ ਕਲਾਸ ਵਿਚ ਹੈ।
ਪ੍ਰਵਾਸੀ ਮਜ਼ਦੂਰ ਮੂੰਗਰੇ ਦਾ ਬੇਟਾ ਰਾਜਾ ਜੋ ਕਿ ਛੇਵੀਂ ਕਲਾਸ ਵਿਚ ਪੜ੍ਹਦਾ ਹੈ, ਆਪੋ-ਆਪਣੇ ‘ਤੇ ਮੋਬਾਈਲ ‘ਤੇ ਗਲੀ ਵਿਚ ਗੇਮ ਖੇਡ ਰਹੇ ਸੀ ਕਿ ਅਚਾਨਕ ਗਾਇਬ ਹੋ ਗਏ। ਪਰਿਵਾਰਾਂ ਨੇ ਬੱਚਿਆਂ ਦੀ ਕਾਫੀ ਭਾਲ ਕੀਤੀ ਪਰ ਕਿਧਰੇ ਨਹੀਂ ਮਿਲੇ। ਇਸ ਮਗਰੋਂ ਮਾਪਿਆਂ ਨੇ ਬੱਚਿਆਂ ਦੀ ਭਾਲ ਲਈ ਥਾਣਾ ਦਾਖਾ ਕੋਲ ਫਰਿਆਦ ਕੀਤੀ । ਸ਼ਹਿਰ ਵਿਚ ਤਿੰਨ ਬੱਚਿਆਂ ਦੇ ਲਾਪਤਾ ਹੋਣ ਨਾਲ ਦਹਿਸ਼ਤ ਦਾ ਮਾਹੌਲ ਹੈ।