ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਦਲ ਦੀ ਬੈਠਕ ‘ਚ ਆਤਿਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਚੁਣਿਆ ਗਿਆ ਹੈ। ਉਹ ਦਿੱਲੀ ਦੀ ਤੀਜੀ ਮੁੱਖ ਮੰਤਰੀ ਹੋਵੇਗੀ, ਉਨ੍ਹਾਂ ਤੋਂ ਪਹਿਲਾਂ ਭਾਜਪਾ ਵਲੋਂ ਸੁਸ਼ਮਾ ਸਵਰਾਜ ਅਤੇ ਕਾਂਗਰਸ ਵਲੋਂ ਸ਼ੀਲਾ ਦੀਕਸ਼ਤ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਦਿੱਲੀ ਦੀ ਕਾਲਕਾਜੀ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੀ ਆਤਿਸ਼ੀ ਕੇਜਰੀਵਾਲ ਸਰਕਾਰ ‘ਚ ਸਭ ਤੋਂ ਵੱਧ ਵਿਭਾਗ ਸੰਭਾਲ ਰਹੀ ਹੈ। ਉਨ੍ਹਾਂ ਨੂੰ ਕੇਜਰੀਵਾਲ ਦੇ ਸਭ ਤੋਂ ਕਰੀਬੀਆਂ ‘ਚੋਂ ਇਕ ਮੰਨਿਆ ਜਾਂਦਾ ਹੈ। ਕੇਜਰੀਵਾਲ ਨੇ ਜਦੋਂ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਸੀ, ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਆਤਿਸ਼ੀ ਨੂੰ ਹੀ ਦਿੱਲੀ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।ਆਤਿਸ਼ੀ ਤੋਂ ਪਹਿਲੇ ਜੋ 2 ਮਹਿਲਾ ਮੁੱਖ ਮੰਤਰੀ ਬਣੀਆਂ ਸਨ, ਉਨ੍ਹਾਂ ‘ਚ ਭਾਜਪਾ ਵਲੋਂ ਸੁਸ਼ਮਾ ਸਵਰਾਜ ਅਤੇ ਕਾਂਗਰਸ ਵਲੋਂ ਸ਼ੀਲਾ ਦੀਕਸ਼ਤ ਦਾ ਨਾਂ ਸ਼ਾਮਲ ਹੈ।