ਨਵੀਂ ਦਿੱਲੀ- 17 ਸਤੰਬਰ ਤੋਂ ਯਾਨੀ ਅੱਜ ਤੋਂ ਪਿੱਤਰ ਪੱਖ ਸ਼ਰਾਧ ਸ਼ੁਰੂ ਹੋ ਚੁੱਕੇ ਹਨ, ਜੋ 2 ਅਕਤੂਬਰ ਤੱਕ ਰਹਿਣਗੇ। ਅੱਜ ਪਹਿਲਾ ਸ਼ਰਾਧ ਹੈ। ਹਿੰਦੂ ਧਰਮ ‘ਚ ਸ਼ਰਾਧਾਂ ਦਾ ਖ਼ਾਸ ਮਹੱਤਵ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਤੇ ਦਾਨ ਕਰਨ ਨਾਲ ਕਾਫ਼ੀ ਲਾਭ ਮਿਲਦਾ ਹੈ। ਆਖਿਆ ਜਾਂਦਾ ਹੈ ਕਿ ਆਪਣੇ ਵੱਡ-ਵੱਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਹੀ ਇਹ ਸਰਾਧ ਕੀਤੇ ਜਾਂਦੇ ਹਨ। ਸ਼ਾਸਤਰਾਂ ਮੁਤਾਬਕ, ਜੇਕਰ ਕੋਈ ਸ਼ਰਾਧ ਨਹੀਂ ਕਰ ਪਾਉਂਦਾ ਤਾਂ ਉਸ ਦੇ ਘਰ ਅਸ਼ਾਂਤੀ ਦੇ ਨਾਲ-ਨਾਲ ਕਈ ਮੁਸੀਬਤਾਂ ਆ ਜਾਂਦੀਆਂ ਹਨ। ਇਸ ਲਈ ਹਰ ਕਿਸੇ ਲਈ ਸ਼ਰਾਧ ਕਰਨਾ ਜ਼ਰੂਰੀ ਹੁੰਦਾ ਹੈ। ਧਾਰਮਿਕ ਗ੍ਰੰਥਾਂ ‘ਚ ਕਿਹਾ ਗਿਆ ਹੈ ਕਿ ਆਪਣੇ ਵੱਡ-ਵੱਡੇਰਿਆਂ ਲਈ ਪੂਰੀ ਸ਼ਰਧਾ ਨਾਲ ਕੀਤੇ ਗਏ ਸਰਾਧ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।
17 ਸਤੰਬਰ 2024 ਪੁੰਨਿਆ ਸ਼ਰਾਧ, 18 ਸਤੰਬਰ 2024 ਪ੍ਰਤਿਪਦਾ ਸ਼ਰਾਧ, 19 ਸਤੰਬਰ 2024 ਦੂਜਾ ਸ਼ਰਾਧ, 20 ਸਤੰਬਰ 2024 ਤੀਸਰਾ ਸ਼ਰਾਧ, 21 ਸਤੰਬਰ 2024 ਚੌਥਾ ਸ਼ਰਾਧ, 22 ਸਤੰਬਰ 2024 ਪੰਜਵਾਂ ਸ਼ਰਾਧ, 23 ਸਤੰਬਰ 2024 ਛੇਵਾਂ ਸ਼ਰਾਧ, 23 ਸਤੰਬਰ 2024 ਸੱਤਵਾਂ ਸ਼ਰਾਧ, 24 ਸਤੰਬਰ 2024 ਅੱਠਵਾਂ ਸ਼ਰਾਧ, 25 ਸਤੰਬਰ 2024 ਨੌਵਾਂ ਸ਼ਰਾਧ, 26 ਸਤੰਬਰ 2024 ਦਸਵਾਂ ਸ਼ਰਾਧ, 27 ਸਤੰਬਰ 2024 ਏਕਾਦਸ਼ੀ ਦਾ ਸ਼ਰਾਧ, 29 ਸਤੰਬਰ 2024 ਬਾਰ੍ਹਵਾਂ ਸ਼ਰਾਧ, 30 ਸਤੰਬਰ 2024 ਤੇਰ੍ਹਵਾਂ ਸ਼ਰਾਧ, 1 ਅਕਤੂਬਰ 2024 ਚੌਦਵਾਂ ਸ਼ਰਾਧ, 2 ਅਕਤੂਬਰ 2024 ਮੱਸਿਆ ਦਾ ਸ਼ਰਾਧ/ਸਰਵਪਿੱਤਰੀ ਮੱਸਿਆ