Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਆਹ ਦੇਖ ਲਉ ਸਰਕਾਰੀ ਬੈਂਕ ਦਾ ਹਾਲ, ਪੈਸੇ ਕਢਵਾਉਣ ਆਏ ਤਾਂ ਕਹਿੰਦੇ...

ਆਹ ਦੇਖ ਲਉ ਸਰਕਾਰੀ ਬੈਂਕ ਦਾ ਹਾਲ, ਪੈਸੇ ਕਢਵਾਉਣ ਆਏ ਤਾਂ ਕਹਿੰਦੇ ਤੁਹਾਡਾ ਤਾਂ ਖਾਤਾ ਹੀ ਖਾਲੀ ਹੈ, ਗੋਲਡ ਲੋਨ ਲਿਆ ਤਾਂ ਕਹਿੰਦੇ ਜੀ ਤੁਹਾਡਾ ਸੋਨਾ ਚੋਰੀ ਹੋ ਗਿਆ

 

ਜੇਕਰ ਤੁਹਾਡੇ ਪੈਸੇ ਸਰਕਾਰੀ ਬੈਂਕ ਵਿੱਚ ਹੀ ਸੁਰੱਖਿਤ ਨਹੀਂ ਤਾਂ ਫਿਰ ਤੁਹਾਡੀ ਕਮਾਈ ਦਾ ਰੱਬ ਹੀ ਰਾਖਾ ਹੋਵੇਗਾ। ਜੀ ਹਾਂ, ਅਜਿਹਾ ਹੀ ਮਾਮਲਾ ਬਠਿੰਡਾ ਦੇ ਸਬ ਡਵੀਜ਼ਨਲ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦਾ ਦੇਖਣ ਨੂੰ ਮਿਲਿਆ ਹੈ, ਜਿੱਥੇ ਸਟੇਟ ਬੈਂਕ ਆਫ ਇੰਡੀਆ ਬਰਾਂਚ ਵਿੱਚ ਲੱਖਾਂ ਰੁਪਏ ਅਤੇ ਸੋਨਾ ਗਬਨ ਅਤੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਿਸਾਨਾਂ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਬੈਂਕ ਦੇ ਕੈਸ਼ੀਅਰ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਕਰਕੇ ਜਿੱਥੇ ਉਨਾਂ ਦੇ ਪੈਸੇ ਵਾਪਸ ਦਿਲਵਾਉਣ ਦੀ ਮੰਗ ਕੀਤੀ ਹੈ, ਉਥੇ ਹੀ ਉਨ੍ਹਾਂ ਦੋਸ਼ੀਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨਾਂ ਨੇ ਆਪਣੇ ਖਾਤਿਆਂ ਵਿੱਚ ਲੱਖਾਂ ਰੁਪਏ ਜਮਾਂ ਕਰਵਾਏ ਸੀ, ਪਰ ਜਦੋਂ ਉਹ ਬੈਂਕ ਵਿੱਚੋਂ ਪੈਸੇ ਕਢਵਾਉਣ ਗਏ ਤਾਂ ਬੈਂਕ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਤਾਂ ਖਾਤੇ ਹੀ ਖਾਲੀ ਹਨ। ਇਸ ਤੋਂ ਬਾਅਦ ਕਿਸਾਨਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਹੋਰ ਤਾਂ ਹੋਰ ਇਹ ਠੱਗੀ ਕਿਸੇ ਇੱਕ ਕਿਸਾਨ ਨਾਲ ਨਹੀਂ ਹੋਈ ਬਲਕਿ ਕਰੀਬ ਡੇਢ ਦਰਜਨ ਦੇ ਕਰੀਬ ਕਿਸਾਨ ਇਸ ਠੱਗੀ ਦਾ ਸ਼ਿਕਾਰ ਹੋਏ ਹਨ।

ਇਸੇ ਤਰ੍ਹਾਂ ਇੱਕ ਹੋਰ ਕਿਸਾਨ ਨੇ ਦੱਸਿਆ ਕਿ ਉਹਨਾਂ ਨੇ ਬੈਂਕ ਤੋਂ ਗੋਲਡ ਲੋਨ ਲਿਆ ਸੀ, ਪਰ ਜਦੋਂ ਉਹ ਲੋਨ ਦੇ ਪੈਸੇ ਵਾਪਸ ਕਰਕੇ ਸੋਨਾ ਲੈਣ ਆਏ ਤਾਂ ਬੈਂਕ ਨੇ ਇਹ ਕਹਿ ਦਿੱਤਾ ਕਿ ਉਨ੍ਹਾਂ ਦਾ ਸੋਨਾ ਚੋਰੀ ਹੋ ਗਿਆ ਹੈ। ਕਿਸਾਨਾਂ ਨਾਲ ਹੋਈ ਇਸ ਠੱਗੀ ਤੋਂ ਬਾਅਦ ਵੀ ਜਦੋਂ ਹੱਲ ਨਾ ਨਿਕਲਿਆ ਤਾਂ ਕਿਸਾਨ ਯੂਨੀਅਨ ਇੰਨ੍ਹਾਂ ਪੀੜਤਾਂ ਦੇ ਹੱਕ ’ਚ ਉੱਤਰੀ। ਇਸ ਤੋਂ ਬਾਅਦ ਪੀੜਤਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਹੁਣ ਕੈਸ਼ੀਅਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਜਾਂਚ ਕਰਨ ਦੀ ਗੱਲ ਆਖੀ ਹੈ।