ਮਿਲਾਨ /ਇਟਲੀ – ਇਟਲੀ ਦੀ ਧਰਤੀ ‘ਤੇ ਸਿੱਖਾਂ ਦੀ ਪ੍ਰੰਪਰਾਗਤ ਖੇਡ ਗਤਕੇ ਨੂੰ ਪ੍ਰਫੁਲਿੱਤ ਕਰਨ ਹਿੱਤ ਯਤਨਸ਼ੀਲ ਮਿਸ਼ਲ ਸ਼ਹੀਦਾਂ ਗਤਕਾ ਅਕੈਡਮੀ ਮਾਨਤੋਵਾ ਦਾ 5ਵਾਂ ਸਾਲਾਨਾ ਸਥਾਪਨਾ ਦਿਵਸ ਮਿਤੀ 29 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਇਸ ਅਕੈਡਮੀ ਦੇ ਸੰਚਾਲਕ ਗਤਕਾ ਕੋਚ ਸ: ਹਰਸਿਮਰਨ ਸਿੰਘ ਨੇ ਦੱਸਿਆ ਕਿ ਗਤਕਾ ਅਕੈਡਮੀ ਦੇ 5ਵੇਂ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦੌਰਾਨ ਮਿਤੀ 29 ਸਤੰਬਰ ਵਾਲੇ ਦਿਨ ਸ਼ਾਮ 4 ਵਜੇ ਕੀਰਤਨ ਦਰਬਾਰ ਸਜੇਗਾ ਅਤੇ ਸ਼ਾਮ 5 ਵਜੇ ਗਤਕਾ ਦਾ ਪ੍ਰਦਰਸ਼ਨ ਹੋਵੇਗਾ।
ਭਾਈ ਹਰਸਿਮਰਨ ਸਿੰਘ ਨੇ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਨਿਮਰਤਾ ਸਾਹਿਤ ਅਪੀਲ ਕੀਤੀ ਹੈ। ਅਤੇ ਇਹ ਸਮਾਗਮ ਸੁਜਾਰਾ ਪਿੰਡ ਵਿਚ ਸ਼ਾਮ ਵੇਲੇ ਕਰਵਾਇਆ ਜਾਵੇਗਾ।