ਲਾਤੂਰ – ਮਹਾਰਾਸ਼ਟਰ ਦੇ ਲਾਤੂਰ ‘ਚ 16 ਸਾਲਾ ਇਕ ਨਾਬਾਲਗ ਨੂੰ ਵਿਵਾਦ ਤੋਂ ਬਾਅਦ ਆਪਣੇ ਚਾਚੇ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ‘ਚ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰੇ ਲਾਤੂਰ ਦੇ ਬਾਹਰੀ ਇਲਾਕੇ ਆਰਵੀ ਖੇਤਰ ਦੇ ਨੇੜੇ-ਤੇੜੇ ਵਾਪਰੀ। ਪੁਲਸ ਨੇ ਦੱਸਿਆ ਕਿ 42 ਸਾਲਾ ਜਿਸ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ, ਉਹ ਆਪਣੇ ਭਰਜਾਈ ਦੇ ਘਰ ਆਪਣਾ ਆਧਾਰ ਕਾਰਡ ਅਤੇ ਬੈਂਕ ਦਸਤਾਵੇਜ਼ ਲੈਣ ਗਿਆ ਸੀ। ਐੱਮ.ਆਈ.ਡੀ.ਸੀ. ਥਾਣੇ ਤੋਂ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਔਰਤ ਨੇ ਆਪਣੇ ਕੋਲ ਦਸਤਾਵੇਜ਼ ਹੋਣ ਤੋਂ ਇਨਕਾਰ ਕੀਤਾ ਅਤੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਦੋਹਾਂ ਵਿਚਾਲੇ ਜ਼ਬਰਦਸਤ ਬਹਿਸ ਸ਼ੁਰੂ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਮਾਮਲਾ ਵਧਣ ‘ਤੇ ਔਰਤ ਦੇ ਨਾਬਾਲਗ ਬੇਟੇ ਨੇ ਆਪਣੇ ਚਾਚੇ ਦੀ ਪਿੱਠ ‘ਤੇ ਚਾਕੂ ਨਾਲ ਵਾਰ ਕੀਤਾ। ਪੁਲਸ ਨੇ ਕਿਹਾ ਕਿ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਬਾਅਦ ‘ਚ ਉਸ ਦੀ ਮੌਤ ਹੋ ਗਈ। ਪੁਲਸ ਅਨੁਸਾਰ ਇਸ ਵਿਅਕਤੀ ਦੀ ਪਤਨੀ ਦੀ ਸ਼ਿਕਾਇਤ ਤੋਂ ਬਾਅਦ ਨਾਬਾਲਗ ਅਤੇ ਉਸ ਦੀ ਮਾਂ ਨੂੰ ਹਿਰਾਸਤ ‘ਚ ਲਿਆ ਗਿਆ ਅਤੇ ਸੰਬੰਧਤ ਕਾਨੂੰਨੀ ਵਿਵਸਥਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ।