ਅੰਮ੍ਰਿਤਸਰ- ਅੰਮ੍ਰਿਤਸਰ ‘ਚ ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ‘ਚ ਇਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅੰਮ੍ਰਿਤਸਰ ‘ਚ ਇਕ ਵਿਦੇਸ਼ੀ ਔਰਤ ਨਾਲ ਲੁੱਟ ਹੋਈ ਹੈ। ਦੱਸ ਦੇਈਏ ਕਿ ਔਰਤ ਦਾ ਕਹਿਣਾ ਹੈ ਕਿ ਉਹ ਇਜ਼ਰਾਇਲ ਤੋਂ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਈ ਸੀ। ਇਸ ਦੌਰਾਨ ਵਿਦੇਸ਼ੀ ਔਰਤ ਜਦੋਂ ਰਿਟਰੀਟ ਸੈਰੇਮਨੀ ਦੇਖਣ ਦੇ ਲਈ ਵਾਹਘਾ ਬਾਰਡਰ ਜਾ ਰਹੀ ਸੀ ਤਾਂ ਰਸਤੇ ‘ਚ ਲੁਟੇਰਿਆਂ ਦੇ ਵੱਲੋਂ ਉਸਨੂੰ ਨਿਸ਼ਾਨਾ ਬਣਾਇਆ ਗਿਆ।
ਔਰਤ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਵਿਦੇਸ਼ੀ ਔਰਤ ਦੇ ਕੋਲੋਂ ਪਹਿਲਾਂ ਤਾਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਲੁਟੇਰੇ ਫੋਨ ਖੋਹਣ ‘ਚ ਅਸਫ਼ਲ ਹੋਏ ਤਾਂ ਉਹ ਵਿਦੇਸ਼ੀ ਔਰਤ ਦੇ ਹੱਥ ‘ਚ ਫੜਿਆ ਬੈਗ ਲੈ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਜਦੋਂ ਬਾਈਕ ਸਵਾਰ ਤਿੰਨ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਉਹ ਚੱਲਦੇ ਆਟੋ ਦੇ ਵਿੱਚੋਂ ਹੇਠਾਂ ਡਿੱਗ ਗਈ। ਜਿਸ ਕਾਰਨ ਉਸਦੇ ਸੱਟ ਲੱਗੀ ਹੈ।