ਖਰੜ – ਖਰੜ ਵਿਖੇ ਨਿਹੰਗਾਂ ਦੇ ਬਾਣੇ ’ਚ ਆਏ ਦੋ ਸ਼ਰਾਰਤੀ ਵਿਅਕਤੀਆਂ ਨੇ ਲਾਂਡਰਾਂ ਰੋਡ ਖਰੜ ਤੋਂ ਲੈ ਕੇ ਬੱਸ ਸਟੈਂਡ ਖਰੜ ਤੱਕ ਗੁੰਡਾਂਗਰਦੀ ਦਾ ਨੰਗਾ ਨਾਚ ਕੀਤਾ। ਸ਼ਰਾਰਤੀ ਵਿਅਕਤੀਆਂ ਨੇ ਤੰਬਾਕੂਨੁਮਾ ਚੀਜ਼ਾਂ ਵੇਚਦੇ ਦੁਕਾਨਦਾਰਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਦਾ ਸਾਮਾਨ ਨਾਲਿਆਂ ’ਚ ਸੁੱਟ ਗਏ ਪਰ ਕਿਸੇ ਵੀ ਵਿਅਕਤੀ ਦੀ ਉਨ੍ਹਾਂ ਨੂੰ ਫੜਨ ਦੀ ਹਿੰਮਤ ਨਹੀਂ ਪਈ। ਹਮਲਾਵਾਰਾਂ ਨੇ ਪਹਿਲਾਂ ਲਾਂਡਰਾਂ ਰੋਡ ’ਤੇ ਦੁਕਾਨਦਾਰ ਦੀ ਕੁੱਟਮਾਰ ਕੀਤੀ, ਜਦੋਂ ਦੁਕਾਨਦਾਰ ਆਪਣਾ ਸਾਮਾਨ ਲੈ ਕੇ ਉਥੋਂ ਭੱਜਣ ਲੱਗਾ ਤਾਂ ਉਸ ਦਾ ਪਿੱਛਾ ਕਰਕੇ ਉਸ ਦੀ ਕੁੱਟਮਾਰ ਕੀਤੀ।
ਇਸੀ ਦੌਰਾਨ ਹਮਲਾਵਰ ਮਸ਼ਹੂਰ ਮਠਿਆਈ ਦੀ ਦੁਕਾਨ ਦੇ ਅੰਦਰ ਦਾਖ਼ਲ ਹੋ ਕੇ ਕਾਊਂਟਰ ’ਤੇ ਖੜ੍ਹੇ ਸੇਲਜ਼ਮੈਨ ਦੀ ਕੁੱਟਮਾਰ ਕਰਨ ਲੱਗ ਪਏ ਇਹ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਇਸ ਦੌਰਾਨ ਉਹ ਬੱਸ ਸਟੈਂਡ ਵੱਲ ਵੱਧਦੇ ਹੋਏ ਕਈ ਦੁਕਾਨਦਾਰਾਂ ਦਾ ਸਾਮਾਨ ਨਾਲਿਆਂ ’ਚ ਸੁੱਟਦੇ ਹੋਏ ਚਲੇ ਗਏ ਅਤੇ ਖਰੜ ਬੱਸ ਸਟੈਂਡ ਦੇ ਨੇੜੇ ਅਨਿਲ ਕੁਮਾਰ ਦੁਕਾਨਦਾਰ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਤੰਬਾਕੂਨੁਮਾ ਸਾਮਾਨ ਨਾਲਿਆਂ ’ਚ ਸੁੱਟ ਕੇ ਉਸ ਦੇ ਗੱਲੇ ’ਚ ਪਏ 15000 ਰੁਪਏ ਲੈ ਕੇ ਮੌਕੇ ’ਤੇ ਫ਼ਰਾਰ ਹੋ ਗਏ। ਖਰੜ ਦੀਆਂ ਕਈ ਹਿੰਦੂ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਰਾਰਤੀ