ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਉਨ੍ਹਾਂ ’ਤੇ ਇਕ ਆਈਪੀਐਲ ਮੈਚ ਲਈ ਪਾਬੰਦੀ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਾਬਤੇ ਦੀ ਉਲੰਘਣਾ ਕਰਨ ’30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦਰਅਸਲ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ 7 ਮਈ ਨੂੰ ਅਰੁਣ ਜੇਤਲੀ ਸਟੇਡੀਅਮ ‘ਚ ਰਾਜਸਥਾਨ ਰਾਇਲਜ਼ ਦੇ ਵਿਰੁੱਧ ਹੋਏ ਮੈਚ ਦੌਰਾਨ ਹੌਲੀ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ ਸੀ। ਇਸੇ ਕਰਕੇ ਆਈ.ਪੀ.ਐੱਲ. ਨੇ ਰਿਸ਼ਭ ਪੰਤ ‘ਤੇ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਲਗਾਇਆ ਹੈ।
ਜਿਕਰਯੌਗ ਐ ਕਿ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 8 ਦੇ ਅਨੁਸਾਰ, ਦਿੱਲੀ ਕੈਪੀਟਲਸ ਨੇ ਮੈਚ ਰੈਫਰੀ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਸੀ। ਇਸ ਤੋਂ ਬਾਅਦ ਇਹ ਅਪੀਲ ਬੀਸੀਸੀਆਈ ਓਮਬਡਸਮੈਨ ਨੂੰ ਸਮੀਖਿਆ ਲਈ ਭੇਜੀ ਗਈ। ਇਸ ਤੋਂ ਬਾਅਦ ਲੋਕਪਾਲ ਨੇ ਇਸ ਮਾਮਲੇ ਦੀ ਵਰਚੁਅਲੀ ਸੁਣਵਾਈ ਕੀਤੀ ਤੇ ਮੈਚ ਰੈਫਰੀ ਦੇ ਫੈਸਲੇ ਨੂੰ ਅੰਤਿਮ ਅਤੇ ਬਾਈਡਿੰਗ ਮੰਨਿਆ ਗਿਆ।
ਦੱਸ ਦਈਏ ਕਿ ਰਿਸ਼ਭ ਪੰਤ ’ਤੇ ਤੀਜੀ ਵਾਰ ਹੌਲੀ ਓਵਰ ਰੇਟ ਲਈ ਇਲਜ਼ਾਮ ਲੱਗੇ ਹਨ ਜਿਸ ਵਿੱਚ ਉਸਨੂੰ ਆਈਪੀਐਲ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਇਸ ਦੇ ਨਾਲ ਹੀ ਜਿੱਥੇ ਰਿਸ਼ਭ ਪੰਤ ਇੱਕ ਮੈਚ ਦੀ ਪਾਬੰਦੀ ਸਣੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਉੱਥੇ ਹੀ ਪ੍ਰਭਾਵੀ ਖਿਡਾਰੀ ਸਮੇਤ ਪਲੇਇੰਗ ਇਲੈਵਨ ਦੇ ਬਾਕੀ ਖਿਡਾਰੀਆਂ ‘ਤੇ ਮੈਚ ਫੀਸ ਦਾ 50 ਫੀਸਦੀ ਜਾਂ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਆਈਪੀਐੱਲ ਦੇ ਇਸ ਸੀਜ਼ਨ ਵਿੱਚ ਦਿੱਲੀ ਅਜੇ ਵੀ ਪਲੇਆਫ ਦੀ ਦੌੜ ਵਿੱਚ ਹੈ। ਦਿੱਲੀ 12 ਮੈਚਾਂ ਵਿੱਚ 12 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ। ਦਿੱਲੀ ਕੈਪੀਟਲਜ਼ ਨੇ ਐਤਵਾਰ ਨੂੰ ਅਗਲੇ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁੱਰੂ ਦਾ ਸਾਹਮਣਾ ਕਰਨਾ ਹੈ। ਹੁਣ 12 ਮਈ ਨੂੰ ਹੋਣ ਵਾਲੇ ਇਸ ਮੈਚ ਵਿੱਚ ਦਿੱਲੀ ਕੈਪੀਟਲਸ ਦੀ ਟੀਮ ਨੂੰ ਬਿਨਾਂ ਰਿਸ਼ਭ ਪੰਤ ਦੇ ਹੀ ਬੈਂਗਲੁੱਰੂ ਦਾ ਸਾਹਮਣਾ ਕਰਨਾ ਪਵੇਗਾ।