ਲੁਧਿਆਣਾ– ਲੁਧਿਆਣਾ ‘ਚ ਜਵੈਲਰੀ ਦੀ ਦੁਕਾਨ ‘ਤੇ ਗਨ ਪੁਆਇੰਟ ‘ਤੇ ਲੁੱਟ ਹੋਣ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਇਸ ਘਟਨਾ ਤੋਂ ਅੰਜ਼ਾਮ ਦਿੱਤਾ ਹੈ। ਬਦਮਾਸ਼ਾਂ ਨੇ ਲੁਧਿਆਣਾ ਦੇ ਕਾਰਾਬਾਰਾ ਰੋਡ ‘ਤੇ ਸੋਨਿਕਾ ਜਵੈਲਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ।ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਸਮੇਂ ਜਵੈਲਰ ਮਾਲਿਕ ਰਾਹੁਲ ਵਰਮਾ ਦੁਕਾਨ ਤੋਂ ਬਾਹਰ ਗਿਆ ਸੀ ਅਤੇ ਉਸ ਦਾ ਮਾਮਾ ਸੁਰੇਸ਼ ਕੁਮਾਰ ਦੁਕਾਨ ‘ਤੇ ਮੌਜੂਦ ਸੀ। ਇਸ ਦਰਮਿਆਨ 3 ਬਦਮਾਸ਼ ਦੁਕਾਨ ‘ਚ ਆਏ ਅਤੇ ਇਕ ਦੁਕਾਨ ਦੇ ਬਾਹਰ ਹੀ ਖੜ੍ਹਾ ਰਿਹਾ। ਬਦਮਾਸ਼ਾਂ ਨੇ ਗਨ ਪੁਆਇੰਟ ‘ਤੇ ਜਲਦਬਾਜ਼ੀ ‘ਚ 2 ਹਜ਼ਾਰ ਰੁਪਏ, 100-150 ਦੇ ਕਰੀਬ ਚਾਂਦੀਆਂ ਦੀਆਂ ਚੈਨਾਂ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਨੇ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ।
4 ਲੁਟੇਟੇ ਇਕ ਐਕਟਿਵਾ ਅਤੇ ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਉਥੇ ਹੀ ਮਾਮਲੇ ਸਬੰਧੀ ਥਾਣਾ ਸਲੇਮ ਟਾਬਰੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।