Friday, January 10, 2025

Become a member

Get the best offers and updates relating to Liberty Case News.

― Advertisement ―

spot_img
spot_img
HomeDuniya ਪਰਬਤਾਰੋਹੀ ਮਿੰਗਮਾ ਜੀ. ਨੇ ਰਚਿਆ ਇਤਿਹਾਸ, ਬਿਨਾਂ ਵਾਧੂ ਆਕਸੀਜਨ ਦੇ 14 ਚੋਟੀਆਂ...

 ਪਰਬਤਾਰੋਹੀ ਮਿੰਗਮਾ ਜੀ. ਨੇ ਰਚਿਆ ਇਤਿਹਾਸ, ਬਿਨਾਂ ਵਾਧੂ ਆਕਸੀਜਨ ਦੇ 14 ਚੋਟੀਆਂ ਕੀਤੀਆਂ ਫਤਹਿ

ਕਾਠਮਾਂਡੂ – ਪ੍ਰਸਿੱਧ ਨੇਪਾਲੀ ਪਰਬਤਾਰੋਹੀ ਮਿੰਗਮਾ ਜੀ. ਸ਼ੇਰਪਾ ਨੇ ਵਾਧੂ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ 8,000 ਮੀਟਰ ਤੋਂ ਵੱਧ ਉੱਚੀਆਂ ਸਾਰੀਆਂ 14 ਚੋਟੀਆਂ ’ਤੇ ਚੜ੍ਹਨ ਵਾਲਾ ਪਹਿਲਾ ਨੇਪਾਲੀ ਪਰਬਤਾਰੋਹੀ ਬਣ ਕੇ ਇਤਿਹਾਸ ਰਚ ਦਿੱਤਾ।

ਇਹ ਮੁਹਿੰਮ ਕਰਵਾਉਣ ਵਾਲੇ ‘ਇਮੇਜਿਨ ਨੇਪਾਲ ਟ੍ਰੈਕਸ’ ਦੇ ਨਿਰਦੇਸ਼ਕ ਦਾਵਾ ਸ਼ੇਰਪਾ ਨੇ ਦਾਅਵਾ ਕੀਤਾ ਕਿ 38 ਸਾਲਾ ਮਿੰਗਮਾ ਸ਼ਾਮ 4:06 ਵਜੇ ਤਿੱਬਤ ਵਿਚ ਸ਼ੀਸ਼ਪਾਂਗਮਾ (8,027 ਮੀਟਰ) ਦੀ ਚੋਟੀ ’ਤੇ ਪਹੁੰਚੇ ਅਤੇ ਇਸ ਤਰ੍ਹਾਂ ਉਹ ਬਿਨਾਂ ਵਾਧੂ ਆਕਸੀਜਨ ਦੇ 8,000 ਮੀਟਰ ਉੱਚੀਆਂ ਚੋਟੀਆਂ ਵਿਚੋਂ 14 ’ਤੇ ਚੜ੍ਹਨ ਵਾਲੇ ਨੇਪਾਲ ਦੇ ਪਹਿਲੇ ਪਰਬਤਾਰੋਹੀ ਬਣ ਗਏ।

ਆਯੋਜਕ ਨੇ ਕਿਹਾ, “ਇਮੇਜਿਨ ਨੇਪਾਲ ਟ੍ਰੈਕਸ ਦੀ 11 ਮੈਂਬਰੀ ਟੀਮ ਦੀ ਅਗਵਾਈ ਕਰਦੇ ਹੋਏ ਮਿੰਗਮਾ ਜੀ. 2006 ਵਿੱਚ ਐਡਰਨ ਪਾਸਬਾਨ ਵੱਲੋਂ ਅਪਣਾਏ ਗਏ ਸਪੈਨਿਸ਼ ਰੂਟ ਰਾਹੀਂ ਸ਼ਾਮ 4:06 ਵਜੇ ਸਿਖਰ’ਤੇ ਪੁੱਜੇ।” ਮਿੰਗਮਾ ਦਾ ਜਨਮ ਪੂਰਬੀ ਨੇਪਾਲ ਦੇ ਦੋਲਖਾ ਜ਼ਿਲ੍ਹੇ ਦੇ ਰੋਲਵਾਲਿੰਗ ਗ੍ਰਾਮੀਣ ਨਗਰਪਾਲਿਕਾ ਖੇਤਰ ਵਿੱਚ ਹੋਇਆ ਸੀ। ਉਹ ਇਮੇਜਿਨ ਨੇਪਾਲ ਟ੍ਰੈਕਸ ਦੇ ਮੈਨੇਜਿੰਗ ਡਾਇਰੈਕਟਰ ਹਨ।