ਹਮਾਸ ਦੇ ਖ਼ਾਤਮੇ ਦੀ ਸਹੁੰ ਵਿਚਾਲੇ ਇਜ਼ਰਾਈਲ ਨੇ ਦੱਖਣੀ ਗਾਜ਼ਾ ਵਿੱਚ ਫੌਜੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ ਅਤੇ ਹਜ਼ਾਰਾਂ ਫਿਲਿਸਤੀਨੀਆਂ ਨੂੰ ਰਾਫਾਹ ਛੱਡਣ ਲਈ ਕਿਹਾ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਉਹ ਅਮਰੀਕਾ ਅਤੇ ਹੋਰ ਸਹਿਯੋਗੀਆਂ ਦੀਆਂ ਚੇਤਾਵਨੀਆਂ ਦੇ ਦਬਾਅ ਦੇ ਬਾਵਜੂਦ ਰਾਫਾ ਵਿੱਚ ਆਪਣੀਆਂ ਯੋਜਨਾ ਮੁਤਬਾਕ ਫ਼ੌਜੀ ਕਾਰਵਾਈਆਂ ਨੂੰ ਅੱਗੇ ਵਧਾਏਗਾ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਤਸਵੀਰਾਂ ਵਿੱਚ ਸ਼ਹਿਰ ਦੇ ਉੱਪਰ ਧੂੰਆਂ ਉੱਠਦਾ ਦਿਖਾਈ ਦਿੱਤਾ ਜਦੋਂ ਮਿਸਰ ਦੇ ਨਾਲ ਕ੍ਰਾਸਿੰਗ ਦੇ ਨੇੜੇ ਹਵਾਈ ਹਮਲੇ ਦੀ ਸਥਾਨਕ ਮੀਡੀਆ ਨੇ ਰਿਪੋਰਟ ਪੇਸ਼ ਕੀਤੀ। ਆਈਡੀਐੱਫ ਨੇ ਕਿਹਾ ਕਿ ਉੱਤਰੀ ਗਾਜ਼ਾ ਦੇ ਜਬਲੀਆ ਵਿੱਚ ਅਤੇ ਆਲੇ ਦੁਆਲੇ ਦੇ ਵਸਨੀਕਾਂ ਨੂੰ ਪਨਾਹਗਾਹਾਂ ਤੋਂ ਅਸਥਾਈ ਤੌਰ ‘ਤੇ ਕੱਢਣਾ ਹੈ ਤਾਂ ਜੋ ਹਮਾਸ ਦੁਆਰਾ ਖੇਤਰ ਵਿੱਚ ਮੁੜ ਸੰਗਠਿਤ ਕਰਨ ਦੇ ਯਤਨਾਂ ਤੋਂ ਬਾਅਦ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।
ਇਸ ਤੋ ਇਲਾਵ ਮੂਲ ਰੂਪ ਤੋਂ ਜਬਲੀਆ ਦੇ ਰਹਿਣ ਵਾਲੇ ਇੱਕ ਵਿਸਥਾਪਿਤ ਵਿਅਕਤੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਆਪਣੇ ਮੋਬਾਈਲ ‘ਤੇ ਇੱਕ ਸੁਨੇਹਾ ਮਿਲਿਆ ਹੈ। ਜਿਸ ਵਿੱਚ ਤੁਰੰਤ ਰਾਫ਼ਾ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ। ਉਸ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਅਸੀਂ ਕਿੱਥੇ ਜਾਣਾ ਹੈ? ਅਸੀਂ ਲਗਭਗ 80 ਲੋਕ ਹਾਂ। ਮੇਰੇ ਕੋਲ ਖਾਨ ਯੂਨਿਸ ਕੋਲ ਵਾਪਸ ਜਾਣ ਲਈ ਪੈਸੇ ਵੀ ਨਹੀਂ ਹਨ। ਕੁਝ ਗੁਆਂਢੀਆਂ ਨੇ ਆ ਕੇ ਬਹੁਤ ਘੱਟ ਕਿਰਾਏ ‘ਤੇ ਕਾਰ ਲੈ ਕੇ ਜਾਣ ਲਈ ਕਿਹਾ ਹੈ ਪਰ ਮੇਰੇ ਕੋਲ ਕਾਰ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਹਨ।”