Friday, December 27, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਜੇ.ਸੀ.ਟੀ ਮਿੱਲ ਨੇ ਨਹੀਂ ਭਰਿਆ ਬਿਜਲੀ ਦਾ ਬਿੱਲ, ਪਾਵਰਕਾਮ ਨੇ ਕੱਟ'ਤੀ ਪੂਰੀ...

ਜੇ.ਸੀ.ਟੀ ਮਿੱਲ ਨੇ ਨਹੀਂ ਭਰਿਆ ਬਿਜਲੀ ਦਾ ਬਿੱਲ, ਪਾਵਰਕਾਮ ਨੇ ਕੱਟ’ਤੀ ਪੂਰੀ ਕਲੋਨੀ ਦੀ ਬਿਜਲੀ

 

ਫਗਵਾੜਾ- ਸਥਾਨਕ ਜੇ.ਸੀ.ਟੀ. ਮਿਲ ਦੀ ਥਾਪਰ ਕਲੋਨੀ ਦੇ ਨਿਵਾਸੀਆਂ ਦਾ ਇਕ ਵਫਦ ਐੱਸ.ਡੀ.ਐੱਮ. ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ ਅਤੇ ਮਿੱਲ ਪ੍ਰਬੰਧਕਾਂ ਵੱਲੋਂ ਬਿਜਲੀ ਦਾ ਬਕਾਇਆ ਬਿੱਲ ਨਾ ਦੇਣ ਕਾਰਨ ਵਿਭਾਗ ਵੱਲੋਂ ਕੱਟੋ ਗਏ ਕਲੋਨੀ ਦੇ ਬਿਜਲੀ ਕੁਨੈਕਸ਼ਨ ਕਾਰਨ ਹੋਣ ਵਾਲੀ ਪਰੇਸ਼ਾਨੀ ਤੋਂ ਜਾਣੂ ਕਰਵਾਇਆ।

ਇਸ ਦੌਰਾਨ ਕਲੋਨੀ ਵਾਸੀ ਅਜੈ ਯਾਦਵ, ਚੰਦਰਮੋਹਨ, ਸੁਜੀਤ ਕੁਮਾਰ, ਰਜਿੰਦਰਾ ਰਾਵਤ, ਕੁਲਦੀਪ ਸਿੰਘ ਅਤੇ ਸ਼ਰਧਾਨੰਦ ਸਿੰਘ ਨੇ ਐੱਸ.ਡੀ.ਐੱਮ. ਨੂੰ ਦੱਸਿਆ ਕਿ ਕਲੋਨੀ ਦੀ ਆਬਾਦੀ ਚਾਰ ਹਜ਼ਾਰ ਦੇ ਕਰੀਬ ਹੈ। ਇਹ ਲੋਕ ਕਰੀਬ 25 ਸਾਲਾਂ ਤੋਂ ਜੇ.ਸੀ.ਟੀ. ਮਿੱਲ ਫਗਵਾੜਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 8 ਅਕਤੂਬਰ ਨੂੰ ਸਵੇਰੇ 11 ਵਜੇ ਦੇ ਕਰੀਬ ਜੇ.ਸੀ.ਟੀ ਮਿੱਲ ਥਾਪਰ ਕਲੋਨੀ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਲਈ ਬਿਜਲੀ ਅਤੇ ਪਾਣੀ ਦੀ ਸਹੂਲਤ ਨਹੀਂ ਹੈ। ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਬਿਜਲੀ ਦੇ ਬਿੱਲ ਬਕਾਇਆ ਹੋਣ ਦੀ ਗੱਲ ਕਹੀ ਹੈ ਪਰ ਤਨਖ਼ਾਹ ਲੈਣ ਤੋਂ ਬਾਅਦ ਜੇ.ਸੀ.ਟੀ. ਮਿੱਲ ਮਾਲਕਾਂ ਵੱਲੋਂ ਬੈਂਕ ਖਾਤੇ ਵਿੱਚੋਂ ਬਿਜਲੀ ਬਿੱਲ ਦੀ ਰਕਮ ਕੱਟ ਲਈ ਜਾਂਦੀ ਹੈ। ਇਸ ਲਈ ਉਨ੍ਹਾਂ ਦੇ ਸਿਰ ਬਿੱਲ ਦੀ ਕੋਈ ਰਾਸ਼ੀ ਬਕਾਇਆ ਨਹੀਂ ਹੈ ਪਰ ਪਾਵਰਕਾਮ ਦੇ ਅਧਿਕਾਰੀ ਬਿਜਲੀ ਚਾਲੂ ਕਰਨ ਤੋਂ ਅਸਮਰੱਥਾ ਪ੍ਰਗਟ ਕਰ ਰਹੇ ਹਨ। ਉਹ ਐੱਸ.ਡੀ.ਐੱਮ. ਨੇ ਮੰਗ ਕੀਤੀ ਕਿ ਜੇਕਰ ਜੇ.ਸੀ.ਟੀ ਮਿੱਲ ਮਾਲਕ ਬਕਾਇਆ ਬਿੱਲਾਂ ਦੀ ਅਦਾਇਗੀ ਨਹੀਂ ਕਰਦੇ ਹਨ ਤਾਂ ਕਲੋਨੀ ਵਿੱਚ ਲਗਾਏ ਗਏ ਸਬ-ਮੀਟਰ ਚਾਲੂ ਕੀਤੇ ਜਾਣ ਤਾਂ ਜੋ ਕਲੋਨੀ ਦੇ ਵਸਨੀਕ ਆਪਣੇ ਹਿੱਸੇ ਦੇ ਬਿੱਲਾਂ ਦਾ ਭੁਗਤਾਨ ਕਰ ਸਕਣ।