ਲੁਧਿਆਣਾ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ‘ਤੇ ਗੁੱਸੇ ‘ਚ ਆਏ ਪਤੀ ਨੇ ਪਤਨੀ ਦੀ ਬੈਲਟ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜਦੋਂ ਲੜਕੀ ਦੇ ਪਰਿਵਾਰ ਵਾਲੇ ਲੜਕੀ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਰ ਵੀਰਵਾਰ ਨੂੰ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦਾ ਘਿਰਾਓ ਕੀਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਬੀਤੀ ਰਾਤ ਤਾਜਪੁਰ ਰੋਡ ਦੀ ਦੱਸੀ ਜਾ ਰਹੀ ਹੈ, ਜਿੱਥੇ ਮ੍ਰਿਤਕ ਲੜਕੀ ਦੀ ਭੈਣ ਰੀਨਾ ਨੇ ਦੱਸਿਆ ਕਿ ਉਹ ਤਾਜਪੁਰ ਰੋਡ ‘ਤੇ ਰਹਿੰਦੀ ਹੈ ਅਤੇ 12 ਸਾਲ ਪਹਿਲਾਂ ਉਸਦੀ ਭੈਣ ਦਾ ਵਿਆਹ ਗਗਨਦੀਪ ਚੋਪੜਾ ਨਾਲ ਹੋਇਆ ਸੀ, ਜੋ ਕਿ ਤਾਜਪੁਰ ਰੋਡ ‘ਤੇ ਹੀ ਰਹਿੰਦਾ ਹੈ। ਰੀਨਾ ਦੀ ਭੈਣ ਨੇ ਦੱਸਿਆ ਕਿ ਵਿਆਹ ਦੇ ਦੋ ਸਾਲ ਬਾਅਦ ਹੀ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਹੋ ਗਿਆ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਗਗਨਦੀਪ ਉਸ ਦੀ ਭੈਣ ਦੀ ਅਕਸਰ ਕੁੱਟਮਾਰ ਕਰ ਚੁੱਕਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਜਦੋਂ ਗਗਨਦੀਪ ਨੇ ਆਪਣੀ ਪਤਨੀ ਨੂੰ ਬੱਚਿਆਂ ਸਮੇਤ ਵਿਆਹ ਸਮਾਗਮ ‘ਚ ਜਾਣ ਲਈ ਕਿਹਾ ਤਾਂ ਪਤਨੀ ਨੇ ਵਿਆਹ ‘ਚ ਜਾਣ ਤੋਂ ਇਨਕਾਰ ਕਰ ਦਿੱਤਾ। ਰੀਨਾ ਨੇ ਕਿਹਾ ਕਿ ਉਹ ਨਵਰਾਤਰੀ ਦਾ ਵਰਤ ਰੱਖ ਰਹੀ ਹੈ, ਉਹ ਵਿਆਹ ਵਿੱਚ ਨਹੀਂ ਜਾ ਸਕਦੀ। ਵਾਰ-ਵਾਰ ਇਨਕਾਰ ਕਰਨ ‘ਤੇ ਗਗਨਦੀਪ ਗੁੱਸੇ ‘ਚ ਆ ਗਿਆ ਤੇ ਬੈਲਟ ਨਾਲ ਪਤਨੀ ਦੀ ਕੁੱਟਮਾਰ ਕੀਤੀ। ਮ੍ਰਿਤਕ ਰੀਨਾ ਦੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦੇ ਪਤੀ ਨੇ ਬੈਲਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੂੰ ਗੁਆਂਢੀਆਂ ਨੇ ਦੱਸਿਆ ਕਿ ਗਗਨਦੀਪ ਵੱਲੋਂ ਉਸ ਦੀ ਕੁੱਟ-ਮਾਰ ਕੀਤੀ ਜਾ ਰਹੀ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਸ ਦੀ ਭੈਣ ਖੂਨ ਨਾਲ ਲੱਥਪੱਥ ਸੀ ਅਤੇ ਗਗਨਦੀਪ ਫਰਾਰ ਹੋ ਚੁੱਕਾ ਸੀ।