ਨਾਗੌਰ- ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਵੀਰਵਾਰ ਨੂੰ ਪਾਣੀ ਦੇ ਟੈਂਕ ‘ਚੋਂ ਬਰਾਮਦ ਕੀਤੀਆਂ ਗਈਆਂ। ਇਹ ਮਾਮਲਾ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦਾ ਹੈ। ਕੋਤਵਾਲੀ ਥਾਣਾ ਅਧਿਕਾਰੀ ਮਨੀਸ਼ ਦੇਵ ਨੇ ਦੱਸਿਆ ਕਿ ਕਰਨੀ ਕਾਲੋਨੀ ‘ਚ ਰਹਿਣ ਵਾਲੇ ਹਜ਼ਾਰੀ ਰਾਮ ਬਿਸ਼ਨੋਈ (65) ਅਤੇ ਉਨ੍ਹਾਂ ਦੀ ਪਤਨੀ ਚਾਵਲੀ ਦੇਵੀ (62) ਦੀਆਂ ਲਾਸ਼ਾਂ ਵੀਰਵਾਰ ਨੂੰ ਪਾਣੀ ਦੇ ਟੈਂਕ ‘ਚ ਮਿਲੀਆਂ। ਉਨ੍ਹਾਂ ਦੱਸਿਆ ਕਿ ਪਾਣੀ ਦੇ ਟੈਂਕ ਕੋਲ ਇਕ ਸੁਸਾਈਡ ਨੋਟ ਚਿਪਕਿਆ ਹੋਇਆ ਸੀ, ਜਿਸ ‘ਚ ਪੁੱਤਾਂ ਅਤੇ ਰਿਸ਼ਤੇਦਾਰਾਂ ‘ਤੇ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਟੈਂਕ ‘ਚੋਂ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਮ੍ਰਿਤਕ ਹਜ਼ਾਰੀਰਾਮ ਦਾ ਪੋਸਟਮਾਰਟਮ ਕਰ ਦਿੱਤਾ, ਜਦੋਂ ਕਿ ਉਨ੍ਹਾਂ ਦੀ ਪਤਨੀ ਦਾ ਪੋਸਟਮਾਰਟਮ ਸ਼ੁੱਕਰਵਾਰ ਸਵੇਰੇ ਕੀਤਾ ਗਿਆ।
ਸੁਸਾਈਡ ਨੋਟ ‘ਚ ਹਜ਼ਾਰੀਰਾਮ ਨੇ ਲਿਖਿਆ,”ਤਿੰਨ ਵਾਰ ਤਾਂ ਬੇਟੇ ਰਾਜੇਂਦਰ ਨੇ ਸਾਨੂੰ ਕੁੱਟਿਆ। 2 ਵਾਰ ਸੁਨੀਲ ਨੇ ਕੁੱਟਿਆ। ਕਹਿੰਦੇ ਹਨ ਚੁੱਪ ਬੈਠ ਰਹੋ। ਤੁਹਾਨੂੰ ਦੋਹਾਂ ਨੂੰ ਰਾਤ ਨੂੰ ਮਾਰ ਦੇਵਾਂਗਾ। ਦੋਵੇਂ ਭਰਾ ਅਤੇ ਉਨ੍ਹਾਂ ਦੀ ਪਤਨੀਆਂ ਸਾਨੂੰ ਮਾਰ ਦੇਣਗੇ। ਬਖਸ਼ਣਗੇ ਨਹੀਂ।” ਹਜ਼ਾਰੀਰਾਮ ਨੂੰ ਪਰੇਸ਼ਾਨ ਕਰਨ ਵਾਲੇ ਆਦਮੀਆਂ ਦੇ ਨਾਂ- ਬੇਟਾ ਰਾਜੇਂਦਰ ਅਤੇ ਨੂੰਹ ਰੋਸ਼ਨੀ, ਬੇਟਾ ਸੁਨੀਲ, ਨੂੰਹ ਅਨਿਤਾ ਅਤੇ ਪੋਤਾ ਪ੍ਰਣਵ, ਧੀਆਂ ਮੰਜੂ ਅਤੇ ਸੁਨੀਤਾ। ਇਸ ਤੋਂ ਇਲਾਵਾ ਜਸ਼ਕਰਨ ਪੁੱਤਰ ਖੇਰਾਜਰਾਮ, ਈਸ਼ਰਾਮ ਪੁੱਤਰ ਮਲੂਰਾਮ, ਉਸ ਦੀ ਪਤਨੀ ਸਾਊ, ਸੁਖਰਾਮ ਵਾਸੀ ਮਕਰਾਨਾ ਹਨ।