ਨਾਸਿਕ –ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਤੋਪਖਾਨੇ ਅੰਦਰ ਪ੍ਰੀਖਣ ਦੌਰਾਨ ਤੋਪ ਰਾਹੀਂ ਦਾਗੇ ਗਏ ਗੋਲੇ ਦੇ ਫਟਣ ਨਾਲ 2 ਅਗਨੀਵੀਰਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਨਾਸਿਕ ਰੋਡ ਇਲਾਕੇ ਦੇ ‘ਆਰਟਿਲਰੀ ਸੈਂਟਰ’ ’ਚ ਵਾਪਰੀ। ਧਮਾਕੇ ’ਚ ਅਗਨੀਵੀਰ ਗੋਹਿਲ ਵਿਸ਼ਵਰਾਜ ਸਿੰਘ (20) ਤੇ ਸੈਫਤ (21) ਦੀ ਜਾਨ ਚਲੀ ਗਈ।
ਇਕ ਅਧਿਕਾਰੀ ਨੇ ਦੱਸਿਆ ਕਿ ਅਗਨੀਵੀਰਾਂ ਦੀ ਟੀਮ ਇਕ ਤੋਪ ਤੋਂ ਗੋਲੇ ਦਾਗ ਰਹੀ ਸੀ। ਅਚਾਨਕ ਹੀ ਇਕ ਗੋਲਾ ਫਟ ਗਿਆ, ਜਿਸ ਕਾਰਨ 2 ਅਗਨੀਵੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੌਲਦਾਰ ਅਜੀਤ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਦੇਵਲੀ ਕੈਂਪ ਵਿਖੇ ਅਚਾਨਕ ਮੌਤ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ