ਚੰਡੀਗੜ੍ਹ ਪੰਜਾਬ ਪੁਲਸ ਨੇ ਰਾਜਸਥਾਨ ਵਿਚ ਸੁਭਾਸ਼ ਉਰਫ਼ ਸੋਹੂ ਦੇ ਦਿਨ-ਦਿਹਾੜੇ ਹੋਏ ਸਨਸਨੀਖੇਜ਼ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਸੁਭਾਸ਼ ਸੋਹੂ ਨੂੰ 8 ਅਕਤੂਬਰ ਨੂੰ ਰਾਜਸਥਾਨ ਦੇ ਜੋਧਪੁਰ ਵਿਚ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਸਿਰ ਵਿਚ ਬੇਰਹਿਮੀ ਨਾਲ 5 ਗੋਲ਼ੀਆਂ ਮਾਰੀਆਂ ਗਈਆਂ ਸਨ। ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਸੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ AGTF ਪੰਜਾਬ ਵੱਲੋਂ SAS ਨਗਰ ਪੁਲਸ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ ਵੱਡੀ ਸਫਲਤਾ ਹਾਸਲ ਕਰਦੇ ਹੋਏ, ਰਾਜਸਥਾਨ ਵਿਚ ਸੁਭਾਸ਼ ਉਰਫ਼ ਸੋਹੂ ਦੇ ਦਿਨ-ਦਿਹਾੜੇ ਹੋਏ ਸਨਸਨੀਖੇਜ਼ ਕਤਲ ਨੂੰ ਸੁਲਝਾਇਆ ਗਿਆ, ਜਿਸ ਨੂੰ 8.10.2024 ਨੂੰ ਸੰਗਰੀਆ, ਜੋਧਪੁਰ, ਰਾਜਸਥਾਨ (ਰਾਜਸਥਾਨ) ਵਿਚ ਸਿਰ ਵਿਚ ਬੇਰਹਿਮੀ ਨਾਲ 5 ਗੋਲ਼ੀਆਂ ਮਾਰੀਆਂ ਗਈਆਂ ਸਨ।