ਜਲੰਧਰ : ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਲੋਕਾਂ ‘ਚ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਸੂਹਾ ਦੀਆਂ ਸਮੂਹ ਪੰਚਾਇਤਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬਲਾਕ ਟਾਂਡਾ ਦੇ ਪਿੰਡ ਮੂਨਕ ਕਲਾਂ ਸਮੇਤ 90 ਪਿੰਡਾਂ ‘ਚ ਪੰਚਾਇਤੀ ਚੋਣਾਂ ਦੀ ਸ਼ੁਰੂਆਤ ਹੋ ਗਈ। ਸਵੇਰ ਦੇ ਸਮੇਂ ਹੀ ਵੋਟਾਂ ਲਈ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿਵਿਆਂਗ ਲੋਕ ਵੀ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਲਈ ਪਹੁੰਚ ਰਹੇ ਹਨ।
ਸਰਪੰਚੀ ਦੇ ਉਮੀਦਵਾਰ ਕਮਲਦੀਪ ਸਿੰਘ ਸਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰੱਤੋਵਾਲ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਦਾ ਚੋਣ ਨਿਸ਼ਾਨ ਰਾਤੋਂ-ਰਾਤ ਬਦਲ ਦਿੱਤਾ ਗਿਆ। ਉਕਤ ਉਮੀਦਵਾਰ ਨੂੰ ਮਿਤੀ 7 ਅਕਤੂਬਰ 2024 ਨੂੰ ਚੋਣ ਨਿਸ਼ਾਨ ਲੰਚ ਬਾਕਸ ਦਿੱਤਾ ਗਿਆ ਸੀ, ਜਦਕਿ ਚੋਣਾਂ ਤੋਂ ਮਹਿਜ਼ ਇਕ ਦਿਨ ਪਹਿਲਾਂ 14 ਅਕਤੂਬਰ 2024 ਨੂੰ ਰਾਤ 9 ਵਜੇ ਪਤਾ ਲੱਗਾ ਕਿ ਹੁਣ ਚੋਣ ਨਿਸ਼ਾਨ ਬਦਲ ਦਿੱਤਾ ਗਿਆ। ਜੋ ਹੁਣ ਲੰਚ ਬਾਕਸ ਦੀ ਬਜਾਏ ਟਰੈਕਟਰ ਕਰ ਦਿੱਤਾ ਗਿਆ ਹੈ। ਕ