ਪੇਸ਼ਾਵਰ – ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੇਤਰ ਵਿਚ ਸੋਮਵਾਰ ਨੂੰ ਜ਼ਿਲ੍ਹਾ ਪੁਲਸ ਹੈੱਡਕੁਆਰਟਰ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨਾਲ ਭਿਆਨਕ ਝੜਪ ਵਿਚ 4 ਪੁਲਸ ਕਰਮਚਾਰੀ ਮਾਰੇ ਗਏ। ਇਸ ਘਟਨਾ ‘ਚ 5 ਅੱਤਵਾਦੀ ਵੀ ਮਾਰੇ ਗਏ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤਹਿਰੀਕ-ਏ-ਤਾਲਿਬਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਨੇ ਖੈਬਰ-ਪਖਤੂਨਖਵਾ ਦੇ ਬੰਨੂ ਜ਼ਿਲ੍ਹੇ ‘ਚ ਪੁਲਸ ਲਾਈਨ ‘ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਭਿਆਨਕ ਝੜਪ ਹੋਈ।
ਅਧਿਕਾਰੀ ਨੇ ਦੱਸਿਆ ਕਿ ਝੜਪ ‘ਚ 4 ਪੁਲਸ ਮੁਲਾਜ਼ਮ ਮਾਰੇ ਗਏ, ਜਦਕਿ 5 ਅੱਤਵਾਦੀ ਵੀ ਮਾਰੇ ਗਏ। ਹਮਲਾਵਰਾਂ ਨੇ ਪੁਲਸ ਹੈੱਡਕੁਆਰਟਰ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਟੀ.ਟੀ.ਪੀ. ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਵਿਚ ਕਈ ਹਮਲਾਵਰ ਸ਼ਾਮਲ ਸਨ। ਜ਼ਿਲ੍ਹਾ ਪੁਲਸ ਹੈੱਡਕੁਆਰਟਰ ‘ਤੇ ਹਮਲਾ ਕਰਨ ਵਾਲੇ ਸਾਰੇ 5 ਅੱਤਵਾਦੀਆਂ ਦੇ ਸਫਾਏ ਬਾਅਦ ਟੀ.ਟੀ.ਪੀ. ਨਾਲ ਸਬੰਧਤ ਹਮਲਾਵਰਾਂ ਵਿਰੁੱਧ ਕਾਰਵਾਈ ਖ਼ਤਮ ਹੋ ਗਈ