ਪੰਜਾਬ- ਲੋਕ ਸਭਾ ਚੋਣਾਂ ਦੌਰਾਨ ਬੈਸ ਭਰਾਵਾਂ ਨੂੰ ਲੈ ਕੇ ਕਾਫੀ ਕਿਆਸਰਾਈਆਂ ਸਨ ਕਿ ਉਹ ਆਖਰਕਾਰ ਕਿਸ ਵੱਲ ਰੁੱਖ ਕਰਨਗੇ ਪਰ ਆਖਰਕਾਰ ਬੈਸ ਭਰਾਵਾਂ ਨੇ ਕਾਂਗਰਸ ਨੂੰ ਚੁਣਿਆ। ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਵਿਖੇ ਕਾਂਗਰਸ ਪਾਰਟੀ ਜੁਆਇੰਨ ਕੀਤੀ। ਰਾਹੁਲ ਗਾਂਧੀ ਨੇ ਬੈਸ ਭਰਾਵਾਂ ਨੂੰ ਪਾਰਟੀ ਚ ਸ਼ਾਮਲ ਕੀਤਾ। ਰਾਹੁਲ ਗਾਂਧੀ ਨੇ ਬੈਸ ਭਰਾਵਾਂ ਦਾ ਪਾਰਟੀ ਵਿੱਚ ਵਾਗਤ ਕਰਦਿਆਂ ਕਿਹਾ ਕਿ ਇਹ ਨਾ ਸਿਰਫ਼ ਲੁਧਿਆਣਾ ਸੰਸਦੀ ਹਲਕੇ ਵਿੱਚ ਸਗੋਂ ਪੂਰੇ ਸੂਬੇ ਵਿੱਚ ਕਾਂਗਰਸ ਨੂੰ ਹੋਰ ਹੁਲਾਰਾ ਅਤੇ ਮਜ਼ਬੂਤ ਕਰਨਗੇ।“ਬੈਂਸ ਬ੍ਰਦਰਜ਼” ਵਜੋਂ ਮਸ਼ਹੂਰ, ਉਹ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਦੀ ਨੁਮਾਇੰਦਗੀ ਕਰਦੇ ਸਨ। 2019 ਦੀਆਂ ਆਮ ਚੋਣਾਂ ਵਿਚ, ਸਿਮਰਜੀਤ ਬੈਂਸ, ਜਿਸ ਨੇ ਲੋਕ ਇਨਸਾਫ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ, ਨੇ ਲਗਭਗ 3.07 ਲੱਖ ਵੋਟਾਂ ਹਾਸਲ ਕੀਤੀਆਂ ਸਨ। ਉਹ ਇਨ੍ਹਾਂ ਚੋਣਾਂ ਵਿੱਚ ਉਪ ਜੇਤੂ ਵਜੋਂ ਆਏ ਸਨ।