Wednesday, January 1, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਵਾਲਮਿਕੀ ਜਯੰਤੀ ਮੌਕੇ ਮੁੱਖ ਮੰਤਰੀ ਨੇ ਲੋਕ ਅਰਪਣ ਕੀਤਾ ਭਗਵਾਨ ਵਾਲਮੀਕਿ ਜੀ...

ਵਾਲਮਿਕੀ ਜਯੰਤੀ ਮੌਕੇ ਮੁੱਖ ਮੰਤਰੀ ਨੇ ਲੋਕ ਅਰਪਣ ਕੀਤਾ ਭਗਵਾਨ ਵਾਲਮੀਕਿ ਜੀ ਪੈਨੋਰਮਾ

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਵਾਲਮਿਕੀ ਜਯੰਤੀ ਦੇ ਮੌਕੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ ਸਥਿਤ ਅਤਿ ਆਧੁਨਿਕ ਭਗਵਾਨ ਵਾਲਮੀਕਿ ਜੀ ਪੈਨੋਰਮਾ ਲੋਕਾਈ ਨੂੰ ਸਮਰਪਿਤ ਕੀਤਾ। ਇਹ ਪ੍ਰੋਜੈਕਟ ਲੋਕਾਈ ਨੂੰ ਸਮਰਪਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਦਾ ਪਹਿਲਾ ਮਹਾਂਕਾਵਿ ‘ਰਾਮਾਇਣ’ ਆਦਿ ਕਵੀ ਭਗਵਾਨ ਵਾਲਮੀਕਿ ਜੀ ਵੱਲੋਂ ਲਿਖਿਆ ਗਿਆ ਸੀ, ਜਿਨ੍ਹਾਂ ਨੇ ਆਪਣੀ ਸਿਆਣਪ ਅਤੇ ਫ਼ਲਸਫ਼ੇ ਦੇ ਨਾਲ ਦੁਨੀਆ ਨੂੰ ਰੌਸ਼ਨ ਕੀਤਾ। ਆਪਣੀ ਕਿਸਮ ਦੇ ਇਸ ਪਹਿਲੇ ਪੈਨੋਰਮਾ ਵਿੱਚ ਤਕਨਾਲੋਜੀ ਦਾ ਜਾਦੂ ਡੂੰਘੇ ਬਿਰਤਾਂਤ ਨਾਲ ਮੇਲ ਖਾਂਦਾ ਹੈ, ਜਿਸ ਨਾਲ ਸੈਲਾਨੀਆਂ ਲਈ ਇਲਾਹੀ ਮਾਹੌਲ ਪੈਦਾ ਹੁੰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੈਨੋਰਮਾ ਸ਼ਾਨ, ਸੁਹਜ ਅਤੇ ਆਰਕੀਟੈਕਚਰ ਦਾ ਸੰਪੂਰਨ ਸੁਮੇਲ ਹੈ ਅਤੇ ਇਹ ਸੂਬਾ ਸਰਕਾਰ ਵੱਲੋਂ ਭਗਵਾਨ ਸ੍ਰੀ ਵਾਲਮੀਕਿ ਜੀ ਨੂੰ ਨਿਮਰ ਸ਼ਰਧਾਂਜਲੀ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੱਸਿਆ ਕਿ ਪੈਨੋਰਮਾ ਕੰਪਲੈਕਸ 9 ਏਕੜ ਰਕਬੇ ਵਿੱਚ ਬਣਾਇਆ ਗਿਆ ਹੈ ਅਤੇ ਇਸ ਦੀ ਉਸਾਰੀ 32.78 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਪੈਨੋਰਮਾ ਭਗਵਾਨ ਸ੍ਰੀ ਵਾਲਮੀਕਿ ਜੀ ਨੂੰ ਸਮਰਪਿਤ ਹੈ ਅਤੇ ਮਹਾਂਕਾਵਿ ਦੀਆਂ ਤੁਕਾਂ ਦੇ ਨਾਲ ਉਨ੍ਹਾਂ ਦੇ ਜੀਵਨ ਦੀ ਕਹਾਣੀ ਨੂੰ ਦਰਸਾਉਂਦਾ ਹੈ। ਇਹ ਆਧੁਨਿਕ ਅਜਾਇਬਘਰ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਯੋਗਦਾਨ ਨੂੰ ਬਿਆਨ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਇਸ ਪੈਨੋਰਮਾ ਵਿੱਚ ਕੁੱਲ 14 ਗੈਲਰੀਆਂ ਹਨ ਅਤੇ ਹਰੇਕ ਗੈਲਰੀ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਜੀਵਨ ਅਤੇ ਰਾਮਾਇਣ ਦੇ ਵਿਸ਼ੇਸ਼ ਪਹਿਲੂ ਨੂੰ ਸਮਰਪਿਤ ਹੈ।

ਉਨ੍ਹਾਂ ਕਿਹਾ ਕਿ ਗੈਲਰੀਆਂ ਤੋਂ ਇਲਾਵਾ, ਪੈਨੋਰਮਾ ਵਿੱਚ ਆਉਣ ਵਾਲਿਆਂ ਦੇ ਤਜਰਬੇ ਨੂੰ ਵਿਆਪਕ ਕਰਨ ਲਈ ਕਈ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ, ਜਿਸ ਵਿੱਚ ਇੱਕ ਕੈਫੇਟੇਰੀਆ, ਸੋਵੀਨਰ ਸ਼ਾਪ, ਲਾਇਬ੍ਰੇਰੀ ਅਤੇ ਹੋਰ ਸ਼ਾਮਲ ਹਨ। ਇਹ ਸਹੂਲਤਾਂ ਮਹਿਮਾਨਾਂ ਦੀ ਫੇਰੀ ਨੂੰ ਹੋਰ ਸੁਖਾਲਾ ਬਣਾਉਣਗੀਆਂ।