Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਪੰਜਾਬ 'ਚ ਗੈਂਗਰੇਪ! ਰਾਹ ਭੁੱਲੀ ਔਰਤ ਨਾਲ ਹੋਈ ਦਰਿੰਦਗੀ

ਪੰਜਾਬ ‘ਚ ਗੈਂਗਰੇਪ! ਰਾਹ ਭੁੱਲੀ ਔਰਤ ਨਾਲ ਹੋਈ ਦਰਿੰਦਗੀ

 

 

ਲੁਧਿਆਣਾ : ਲੁਧਿਆਣਾ ਤੋਂ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ 3 ਲੋਕਾਂ ਨੇ ਇਕ ਮਾਨਸਿਕ ਤੌਰ ‘ਤੇ ਕਮਜ਼ੋਰ ਔਰਤ ਨੂੰ ਮਦਦ ਕਰਨ ਦਾ ਭਰੋਸਾ ਦੇ ਕੇ ਉਸ ਨਾਲ ਗੈਂਗਰੇਪ ਕੀਤਾ। ਪੁਲਸ ਵੱਲੋਂ ਸ਼ਿਕਾਇਤ ਮਿਲਣ ‘ਤੇ  ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ ਤੇ ਮੁਲਜ਼ਮਾਂ ਦੀ ਪਛਾਣ ਕਰ ਕੇ 2 ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਹੈ।

FIR ਮੁਤਾਬਕ ਪੀੜਤਾ 17 ਅਕਤੂਬਰ ਨੂੰ ਘਰ ਦੇ ਨੇੜਲੀ ਦੁਕਾਨ ਤੋਂ ਕੁਝ ਸਾਮਾਨ ਲੈਣ ਲਈ ਨਿਕਲੀ ਸੀ। ਇਸ ਦੌਰਾਨ ਉਹ ਦੁਕਾਨ ਦਾ ਰਾਹ ਭੁੱਲ ਗਈ ਤੇ ਚੀਮਾ ਚੌਕ ਪਹੁੰਚ ਗਈ, ਜਿੱਥੇ ਤਿੰਨਾਂ ਮੁਲਜ਼ਮਾਂ ਨੇ ਉਸ ਨੂੰ ਘਰ ਪਹੁੰਚਣ ਵਿਚ ਮਦਦ ਕਰਨ ਦਾ ਭਰੋਸਾ ਦੁਆਇਆ। ਇਸ ਮਗਰੋਂ ਉਹ ਔਰਤ ਨੂੰ ਹੋਟਲ ਵਿਚ ਲੈ ਗਏ ਤੇ ਉਸ ਨਾਲ ਗੈਂਗਰੇਪ ਕੀਤਾ। ਘਿਨੌਣੀ ਹਰਕਤ ਮਗਰੋਂ ਮੁਲਜ਼ਮ ਉਸ ਨੂੰ ਵਾਪਸ ਚੀਮਾ ਚੌਕ ਨੇੜੇ ਛੱਡ ਕੇ ਭੱਜ ਗਏ। ਪੀੜਤਾ ਦੇ ਪਰਿਵਾਰ ਵੱਲੋਂ ਉਸ ਨੂੰ ਭਾਲ ਕਰਨ ਮਗਰੋਂ ਲੱਭ ਲਿਆ ਗਿਆ ਤੇ ਘਰ ਲੈ ਆਏ। ਪੀੜਤਾ ਨੇ ਉਨ੍ਹਾਂ ਨੂੰ ਰੋ-ਰੋ ਕੇ ਹੱਡਬੀਤੀ ਸੁਣਾਈ। ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।

ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਅਧਾਰ ‘ਤੇ ਐੱਫ.ਆਈ.ਆਰ. ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਚੀਮਾ ਚੌਕ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਉਸ ਵਿਚ 3 ਲੋਕ ਔਰਤ ਨੂੰ ਹੋਟਲ ਵੱਲ ਲਿਜਾਂਦੇ ਨਜ਼ਰ ਆਏ। ਪੁਲਸ ਮੁਤਾਬਕ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਨ੍ਹਾਂ ਵਿਚੋਂ 2 ਨੂੰ ਕਾਬੂ ਕਰ ਲਿਆ ਗਿਆ ਹੈ ਤੇ ਤੀਜਾ ਮੁਲਜ਼ਮ ਅਜੇ ਫ਼ਰਾਰ ਹੈ।