Friday, December 27, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ...

ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

 

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਰਾਈਸ ਮਿਲਰਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣ। ਮਾਨ ਨੇ ਕਿਹਾ ਕਿ ਇਨ੍ਹਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਜੁੜੀਆਂ ਹਨ। ਭਾਵੇਂ ਉਹ ਟਰਾਂਸਪੋਟੇਸ਼ਨ ਹੋਵੇ ਜਾਂ ਕੰਪਨਸੇਸ਼ਨ ਹੋਵੇ। ਪੰਜਾਬ ਨਾਲ ਸੰਬੰਧਤ ਸ਼ੈਲਰ ਮਾਲਕਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਭਲਕੇ ਸ਼ੈਲਰ ਮਾਲਕ ਦਿੱਲੀ ਆ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੇਂਦਰੀਪੂਲ ਵਿਚ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ। 180 ਲੱਖ ਮੀਟਰਕ ਟਨ ਕਣਕ ਅਤੇ 120 ਲੱਖ ਮੀਟਰਕ ਟਨ ਝੋਨਾ ਪਿਛਲੇ ਸਾਲ ਵਾਲਾ ਪਿਆ ਹੈ, ਜਿਸ ਦੇ ਚੱਲਦੇ ਰਾਈਸ ਮਿਲਰਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ। ਜਿਨ੍ਹਾਂ ਦਾ ਆਖਣਾ ਹੈ ਕਿ ਜੇਕਰ ਪਹਿਲਾਂ ਵਾਲਾ ਅਨਾਜ ਨਹੀਂ ਚੁੱਕਿਆ ਤਾਂ ਇਸ ਵਾਰ ਕਿੱਥੋਂ ਚੁੱਕਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ, ਆੜ੍ਹਤੀਆਂ ਅਤੇ ਰਾਈਸ ਮਿਲਰ ਮਾਲਕਾਂ ਨਾਲ ਹੈ। ਕੇਂਦਰ ਸਰਕਾਰ ਪਹਿਲਾਂ ਵਾਲੀ ਪ੍ਰਕਿਰਿਆ ਜਾਰੀ ਰੱਖੇ ਤਾਂ ਜੋ ਪਿਛਲੀ ਵਾਰ ਦਾ ਅਨਾਜ ਚੁੱਕ ਕੇ ਜਗ੍ਹਾ ਖਾਲ੍ਹੀ ਹੋਵੇ ਅਤੇ ਹੋਰ ਅਨਾਜ ਸਟੋਰ ਕੀਤਾ ਜਾ ਸਕੇ।