ਨਵੀਂ ਦਿੱਲੀ- ਭਾਰਤ ਨੇ ਭਾਰਤੀ ਜਲ ਸੈਨਾ ਬੇੜੇ ਦੀ ਤਾਕਤ ਵਧਾਉਂਦੇ ਹੋਏ ਚੌਥੀ ਪਰਮਾਣੂ ਮਿਜ਼ਾਈਲ ਪਣਡੁੱਬੀ ਸਬਮਰੀਨ ਚੁੱਪਚਾਪ ਲਾਂਚ ਕਰ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਸ਼ਾਖਾਪਟਨਮ ਵਿਚ ਸ਼ਿਪ ਬਿਲਡਿੰਗ ਸੈਂਟਰ (SBC) ‘ਚ ਇਸ ਪਣਡੁੱਬੀ ਨੂੰ ਲਾਂਚ ਕੀਤਾ ਹੈ। ਇਸ ਪਣਡੁੱਬੀ ਦਾ ਕੋਡ ਨੇਮ S-4 ਹੈ।
ਨਵੀਂ ਲਾਂਚ ਕੀਤੀ ਗਈ S-4 ਪਣਡੁੱਬੀ ਵਿਚ ਲਗਭਗ 75 ਫੀਸਦੀ ਸਵਦੇਸ਼ੀ ਸਮੱਗਰੀ ਹੈ ਅਤੇ ਇਹ K-4 ਬੈਲਿਸਟਿਕ ਮਿਜ਼ਾਈਲਾਂ ਨਾਲ ਲੈਸ ਹੈ, ਜਿਸਦੀ ਰੇਂਜ 3,500 ਕਿਲੋਮੀਟਰ ਹੈ। ਇਸ ਨੂੰ ਵਰਟੀਕਲ ਲਾਂਚਿੰਗ ਸਿਸਟਮ ਜ਼ਰੀਏ ਦਾਗਿਆ ਜਾ ਸਕਦਾ ਹੈ। ਇਸ ਸ਼੍ਰੇਣੀ ਦਾ ਪਹਿਲਾ INS ਅਰਿਹੰਤ 750 ਕਿਲੋਮੀਟਰ ਦੀ ਰੇਂਜ ਦੇ K-15 ਪਰਮਾਣੂ ਮਿਜ਼ਾਈਲਾਂ ਲੈ ਕੇ ਜਾ ਸਕਦਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 29 ਅਗਸਤ 2024 ਨੂੰ ਪਣਡੁੱਬੀ ਪ੍ਰਾਜੈਕਟ ਦਾ ਸ਼ੁੱਭ ਆਰੰਭ ਕੀਤਾ। ਇਹ ਵਿਕਾਸ ਅਜਿਹੇ ਸਮੇਂ ਵਿਚ ਹੋਇਆ ਹੈ, ਜਦੋਂ ਤੀਜੀ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀ INS ਅਰਿਧਮਾਨ ਦਾ ਨਿਰਮਾਣ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਇਹ ਅਚਾਨਕ ਮੁਸ਼ਕਲਾਂ ਨਾਲ ਨਜਿੱਠਣ ਲਈ ਆਪਣੇ ਹਥਿਆਰਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ