Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeINDIAਟਿਊਸ਼ਨ ਟੀਚਰ ਨੇ ਬੱਚੀ ਦੇ ਕੰਨ ਕੋਲ ਮਾਰਿਆ ਥੱਪੜ, ਲੜ ਰਹੀ ਜ਼ਿੰਦਗੀ...

ਟਿਊਸ਼ਨ ਟੀਚਰ ਨੇ ਬੱਚੀ ਦੇ ਕੰਨ ਕੋਲ ਮਾਰਿਆ ਥੱਪੜ, ਲੜ ਰਹੀ ਜ਼ਿੰਦਗੀ ਤੇ ਮੌਤ ਦੀ ਜੰਗ

ਮੁੰਬਈ- ਮੁੰਬਈ ‘ਚ 9 ਸਾਲ ਦੀ ਬੱਚੀ ਨਾਲ ਵਾਪਰੀ ਮੰਦਭਾਗੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਿਦਿਆਰਥਣ ਨੂੰ ਕਲਾਸ ਵਿਚ ਮੌਜ-ਮਸਤੀ ਕਰਨ ਦੀ ਗੰਭੀਰ ਸਜ਼ਾ ਮਿਲੀ, ਜਿਸ ਦੀ ਕੀਮਤ ਹੁਣ ਉਹ ਹਸਪਤਾਲ ਵਿਚ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਵਿਚਾਲੇ ਲੜ ਕੇ ਚੁਕਾ ਰਹੀ ਹੈ। ਦੋਸ਼ ਹੈ ਕਿ ਵਿਦਿਆਰਥਣ ਦੇ ਟਿਊਸ਼ਨ ਟੀਚਰ ਨੇ ਉਸ ਨੂੰ ਅਨੁਸ਼ਾਸਨ ‘ਚ ਰੱਖਣ ਲਈ ਉਸ ਦੇ ਕੰਨ ਦੇ ਕੋਲ ਦੋ ਵਾਰ ਜ਼ੋਰਦਾਰ ਥੱਪੜ ਮਾਰਿਆ, ਜਿਸ ਤੋਂ ਬਾਅਦ ਉਸ ਦੇ ਕੰਨਾਂ ਦੀ ਵਾਲੀ ਅੰਦਰ ਧੱਸ ਗਈ। ਇਸ ਸੱਟ ਕਾਰਨ ਬੱਚੀ ਦੇ ਸਰੀਰ ਵਿਚ ਟੈਟਨਸ ਫੈਲ ਗਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ।

ਇਹ ਘਟਨਾ ਮੁੰਬਈ ਦੇ ਉਪਨਗਰ ਨਾਲਾ ਸੋਪਾਰਾ ਦੀ ਹੈ।ਸ਼ੁਰੂਆਤ ‘ਚ ਬੱਚੀ ਦੇ ਜਬਾੜੇ ‘ਚ ਸੋਜ ਅਤੇ ਗੰਭੀਰ ਅਕੜਾਅ ਸੀ ਪਰ ਇਲਾਜ ‘ਚ ਦੇਰੀ ਹੋਣ ਕਾਰਨ ਹਾਲਤ ਵਿਗੜ ਗਈ ਅਤੇ ਉਸ ਨੂੰ ਕੇ.ਜੇ. ਸੋਮਈਆ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਨੇ ਉਸ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ। ਬੱਚੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਲਾਜ ਲਈ ਉਨ੍ਹਾਂ ਨੇ ਕਈ ਹਸਪਤਾਲਾਂ ਅਤੇ ਕਲੀਨਿਕਾਂ ਦੇ ਚੱਕਰ ਕੱਢੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਬੱਚੀ ਨੂੰ ਦਾਖ਼ਲ ਨਹੀਂ ਕੀਤਾ। ਉਨ੍ਹਾਂ ਦੀ ਬੱਚੀ ਦੀ ਹਾਲਤ ਵਿਗੜ ਗਈ ਸੀ ਕਿ ਦੀਪਿਕਾ ਬੋਲਣ ‘ਤੇ ਆਪਣੀ ਜੀਭ ਕੱਟ ਲੈਂਦੀ ਸੀ ਅਤੇ ਉਸ ਵਿਚੋਂ ਖੂਨ ਨਿਕਲ ਜਾਂਦਾ ਸੀ।ਤੁਲਿੰਜ ਥਾਣੇ ਦੇ ਇੰਸਪੈਕਟਰ ਸ਼ੈਲੇਂਦਰ ਨਾਗਰਕਰ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਅਧਿਆਪਕ ਖਿਲਾਫ ਸ਼ਿਕਾਇਤ ਕੀਤੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।