ਮੁੰਬਈ : ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ‘ਤੇ ਐਤਵਾਰ ਸਵੇਰੇ ਰੇਲਗੱਡੀ ‘ਤੇ ਚੜ੍ਹਨ ਲਈ ਹੋਈ ਧੱਕਾ-ਮੁੱਕੀ ਦੌਰਾਨ ਭਗਦੜ ਮੱਚ ਗਈ, ਜਿਸ ਕਾਰਨ 9 ਲੋਕ ਜ਼ਖ਼ਮੀ ਹੋ ਗਏ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹ ਘਟਨਾ ਸਵੇਰੇ 5.56 ਵਜੇ ਬਾਂਦਰਾ ਟਰਮੀਨਲ ਦੇ ਪਲੇਟਫਾਰਮ ਨੰਬਰ ਇਕ ‘ਤੇ ਵਾਪਰੀ ਹੈ। ਬ੍ਰਿਹਨਮੁੰਬਈ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ 22921 ਬਾਂਦਰਾ-ਗੋਰਖਪੁਰ ਐਕਸਪ੍ਰੈਸ ਟਰੇਨ ਵਿੱਚ ਸਵਾਰ ਹੋਣ ਲਈ ਯਾਤਰੀਆਂ ਦੀ ਭਾਰੀ ਭੀੜ ਸੀ। ਇਸ ਭਗਦੜ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਭਾਭਾ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਸ਼ਬੀਰ ਅਬਦੁਲ ਰਹਿਮਾਨ (40), ਪਰਮੇਸ਼ਰ ਸੁਖਦਰ ਗੁਪਤਾ (28), ਰਵਿੰਦਰ ਹਰੀਹਰ ਚੂਮਾ (30), ਰਾਮਸੇਵਕ ਰਵਿੰਦਰ ਪ੍ਰਸਾਦ ਪ੍ਰਜਾਪਤੀ (29), ਸੰਜੇ ਤਿਲਕਰਾਮ ਕਾਂਗੇ (27), ਦਿਵਯਾਂਸ਼ੂ ਯੋਗੇਂਦਰ ਯਾਦਵ (18), ਮੁਹੰਮਦ ਸ਼ਰੀਫ ਸ਼ੇਖ (25), ਇੰਦਰਜੀਤ ਸਾਹਨੀ (19) ਅਤੇ ਨੂਰ ਮੁਹੰਮਦ ਸ਼ੇਖ (18) ਦੇ ਰੂਪ ਵਿਚ ਵਜੋਂ ਹੋਈ ਹੈ