ਚੰਡੀਗੜ੍ਹ : ਪੂਰੇ ਪੰਜਾਬ ‘ਚ ਝੋਨੇ ਦੀ ਲਿਫ਼ਟਿੰਗ ਨੇ ਰਫ਼ਤਾਰ ਫੜ੍ਹ ਲਈ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਸਭ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਸੂਬੇ ਅੰਦਰ ਪਿਛਲੇ 6 ਦਿਨਾਂ ‘ਚ 3 ਗੁਣਾ ਲਿਫ਼ਟਿੰਗ ਵਧੀ ਹੈ।
21 ਅਕਤੂਬਰ ਤੱਕ ਜਿੱਥੇ ਸੂਬੇ ‘ਚ ਲਿਫ਼ਟਿੰਗ 1.39 ਐੱਲ. ਐੱਮ. ਟੀ. ਸੀ, ਉੱਥੇ ਹੀ 26 ਅਕਤੂਬਰ ਨੂੰ ਇਹ ਵੱਧ ਕੇ 3.83 ਐੱਲ. ਐੱਮ. ਟੀ. ਹੋ ਗਈ ਹੈ। ਲਿਫ਼ਟਿੰਗ ‘ਚ ਹਰ ਰੋਜ਼ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਪਿਛਲੀ 21 ਅਕਤੂਬਰ ਨੂੰ 139172 ਐੱਲ. ਐੱਮ. ਟੀ., 22 ਨੂੰ 231124, 23 ਨੂੰ 262890, 24 ਨੂੰ 262890, 25 ਨੂੰ 282055 ਅਤੇ 26 ਅਕਤੂਬਰ ਨੂੰ 383146 ਐੱਲ. ਐੱਮ. ਟੀ. ਝੋਨੇ ਦੀ ਲਿਫ਼ਟਿੰਗ ਹੋਈ ਹੈ।