ਇੱਕ ਪਾਸੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਖੁਸ਼ੀਆਂ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ ਪਰ ਦੂਜੇ ਪਾਸੇ ਇਸ ਸਾਲ ਦੀ ਦਿਵਾਲੀ ਨੂੰ ਸੁਸ਼ਮਾ ਗਰੁੱਪ ਨੇ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਦਰਅਸਲ ਪੰਜਾਬ ਦੇ ਰੀਅਲ ਏਸਟੇਟ ਖੇਤਰ ਵਿੱਚ ਇੱਕ ਮਸ਼ਹੂਰ ਕੰਪਨੀ, ਸੁਸ਼ਮਾ ਗਰੁੱਪ ਨੇ ਆਪਣੇ 15ਵੇਂ ਪ੍ਰੋਜੈਕਟ, ਗ੍ਰਾਂਡੇ ਨੇਕਸਟ ਦਾ ਪਹਿਲਾ ਟਾਵਰ ਤਿਆਰ ਕਰ ਲਿਆ ਹੈ। ਇਸ ਮੌਕੇ ‘ਤੇ ਸੁਸ਼ਮਾ ਗਰੁੱਪ ਨੇ ਪਹਿਲੇ ਟਾਵਰ ਵਿੱਚ 62 ਘਰਾਂ ਦੀਆਂ ਚਾਬੀਆਂ ਸੌਂਪੀ ਹਨ, ਜਿਸ ਨਾਲ ਰਹਿਣ ਵਾਲਿਆਂ ਨੂੰ ਆਪਣੇ ਨਵੇਂ ਘਰਾਂ ਵਿੱਚ ਦੀਵਾਲੀ ਮਨਾਉਣ ਦਾ ਸੁਨਹਿਰਾ ਮੌਕਾ ਮਿਲਿਆ ਹੈ। ਹੁਣ, ਖਰੀਦਦਾਰਾਂ ਲਈ ਆਪਣੇ ਨਵੇਂ ਘਰ ਵਿੱਚ ਦੀਵਾਲੀ ਮਨਾਉਣ ਦਾ ਸਪਨਾ ਸੱਚ ਕਰਨ ਦਾ ਸਮਾਂ ਆ ਗਿਆ ਹੈ। ਆਓ ਇਸ ਨਵੇਂ ਪ੍ਰੋਜੈਕਟ ਦੀਆਂ ਵਿਸ਼ੇਸ਼ਤਾਵਾਂ ਅਤੇ ਇਸ ਨਾਲ ਜੁੜੇ ਨਵੇਂ ਮੌਕਿਆਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ।
ਤੁਹਾਨੂੰ ਦੱਸ ਦਈਏ ਕਿ ਸੁਸ਼ਮਾ ਗਰਾਂਡੇ ਨੇਕਸਟ, ਸੁਸ਼ਮਾ ਚੰਡੀਗੜ੍ਹ ਗਰਾਂਡੇ ਦਾ ਇੱਕ ਵਿਆਪਕ ਪ੍ਰੋਜੈਕਟ ਹੈ, ਜੋ ਚੰਡੀਗੜ੍ਹ-ਦਿੱਲੀ ਰਾਸ਼ਟਰੀ ਮਾਰਗ ‘ਤੇ, ਬੈਸਟ ਪ੍ਰਾਈਸ, ਜੀਰਕਪੁਰ ਦੇ ਨੇੜੇ ਸਥਿਤ ਹੈ। ਇਹ ਪ੍ਰੋਜੈਕਟ 3.5 ਏਕੜ ਭੂਮੀ ‘ਤੇ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਜੀ+12 ਮੰਜਿਲਾਂ ਵਾਲੇ ਅਪਾਰਟਮੈਂਟ ਹਨ, ਜੋ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਹ ਪ੍ਰੋਜੈਕਟ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਨਵੀਂ ਦਿੱਲੀ ਨਾਲ ਬਿਹਤਰ ਕੁਨੈਕਸ਼ਨ ਪ੍ਰਦਾਨ ਕਰਦਾ ਹੈ। ਇੱਥੇ ਪਾਵਰ ਬੈਕਅੱਪ, ਬੱਚਿਆਂ ਲਈ ਖੇਡਣ ਦੀ ਥਾਂ, ਬੱਚਿਆਂ ਲਈ ਕਲੱਬ, ਅਤੇ ਫੁੱਲਾਂ ਦੇ ਬਾਗ਼ ਵਰਗੀਆਂ ਸਹੂਲਤਾਂ ਵੀ ਉਪਲਬਧ ਹਨ।
ਸੁਸ਼ਮਾ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ, ਪ੍ਰਤੀਕ ਮਿੱਤਲ ਨੇ ਕਿਹਾ ਕਿ ਅਸੀਂ ਇਸ ਦੀਵਾਲੀ ਗ੍ਰਾਂਡੇ ਨੇਕਸਟ ਦਾ ਪੋਸੈਸ਼ਨ ਦਿੱਤਾ ਹੈ। ਅਸੀਂ ਸਿਰਫ਼ ਘਰ ਨਹੀਂ ਬਣਾ ਰਹੇ, ਸਗੋਂ ਅਜਿਹੇ ਸਮਾਜ ਵੀ ਵਿਕਸਿਤ ਕਰ ਰਹੇ ਹਾਂ ਜੋ ਆਧੁਨਿਕ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ਦੇ ਨਾਲ ਹੀ ਸੁਸ਼ਮਾ ਗਰਾਂਡੇ ਨੇਕਸਟ ਦੇ ਖਰੀਦਦਾਰਾਂ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਆਪਣੇ ਘਰ ਦਾ ਪੋਸੈਸ਼ਨ ਪ੍ਰਾਪਤ ਕਰਨ, ਨੇ ਸਾਡੇ ਇਸ ਦਿਵਾਲੀ ਦੇ ਇਸ ਤਿਉਹਾਰ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਸੁਸ਼ਮਾ ਗਰਾਂਡੇ ਨੇਕਸਟ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ, ਚਾਹੇ ਉਹ ਗੁਣਵੱਤਾ ਹੋਵੇ, ਨਿਰਮਾਣ ਹੋਵੇ ਜਾਂ ਸਹੂਲਤਾਂ।