ਅੰਮ੍ਰਿਤਸਰ-ਆਬਕਾਰੀ ਵਿਭਾਗ ਅਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ ’ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਡੂੰਘੇ ਪਾਣੀ ਅਤੇ ਸੰਘਣੀਆਂ ਝਾੜੀਆਂ ’ਚ ਛੁਪਾ ਕੇ ਰੱਖੀ 50 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਇਹ ਕਾਰਵਾਈ ਅੰਮ੍ਰਿਤਸਰ ਬਾਰਡਰ ਰੇਂਜ ਦੇ ਸਹਾਇਕ ਕਮਿਸ਼ਨਰ ਆਬਕਾਰੀ ਸੁਖਵਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਕੀਤੀ ਗਈ, ਜਿਸ ’ਚ ਫਿਰੋਜ਼ਪੁਰ ਦੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਇਸ ਕਾਰਵਾਈ ’ਚ ਸ਼ਾਮਲ ਸਨ।ਜਾਣਕਾਰੀ ਅਨੁਸਾਰ ਸਹਾਇਕ ਕਮਿਸ਼ਨਰ (ਜ) ਸੁਖਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਰੇਂਜ (ਆਬਕਾਰੀ) ਅਧੀਨ ਪੈਂਦੇ ਪੱਟੀ ਖੇਤਰ ਦੇ ਪਿੰਡ ਕਿਰਨ ਵਿਖੇ ਥਾਣਾ ਚੋਲਾ ਸਾਹਿਬ ਨੇੜੇ ਸੁੰਨਸਾਨ ਜਗ੍ਹਾ ’ਤੇ ਸੰਘਣੀਆਂ ਝਾੜੀਆਂ ਵਿਚਕਾਰ ਸ਼ਰਾਬ ਦੀ ਖੇਪ ਪਈ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
ਇਸ ’ਤੇ ਕਾਰਵਾਈ ਕਰਦਿਆਂ ਸਹਾਇਕ ਕਮਿਸ਼ਨਰ ਨੇ ਜ਼ਿਲਾ ਤਰਨਤਾਰਨ ਦੇ ਈ. ਟੀ. ਓ. ਇੰਦਰਜੀਤ ਇਸ ਤੋਂ ਬਾਅਦ ਐਕਸਾਈਜ਼ ਟੀਮ ਵੱਲੋਂ ਡੂੰਘੇ ਪਾਣੀ ਵਿੱਚੋਂ ਲੁਕਾਈ ਹੋਈ ਨਾਜਾਇਜ਼ ਸ਼ਰਾਬ ਨੂੰ ਬਾਹਰ ਕੱਢਣ ਲਈ ਮਾਹਿਰ ਗੋਤਾਖੋਰਾਂ ਨੂੰ ਨਾਲ ਲਿਆ ਗਿਆ। ਸੰਘਣੀਆਂ ਝਾੜੀਆਂ ਹੇਠ ਵੀ ਡੂੰਘਾ ਪਾਣੀ ਸੀ। ਕਾਫੀ ਮਿਹਨਤ ਤੋਂ ਬਾਅਦ ਡੂੰਘੇ ਪਾਣੀ ਵਿੱਚੋਂ ਪਲਾਸਟਿਕ ਦੀਆਂ 16 ਤਰਪਾਲਾਂ ਕੱਢੀਆਂ ਗਈਆਂ, ਜਿਨ੍ਹਾਂ ਵਿਚ ਹਰ ਇਕ ਵਿਚ 3 ਹਜ਼ਾਰ ਲੀਟਰ ਸ਼ਰਾਬ ਸੀ। ਇਸ ਤੋਂ ਇਲਾਵਾ ਸ਼ਰਾਬ ਨਾਲ ਭਰੇ 6 ਡਰੰਮ ਵੀ ਬਰਾਮਦ ਕੀਤੇ ਗਏ। ਵਿਭਾਗ ਅਨੁਸਾਰ ਕਰੀਬ 50 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।