ਜਲਾਲਾਬਾਦ – ਜਲਾਲਾਬਾਦ ਦੇ ਪਿੰਡ ਢਾਬ ਕਡਿਆਲ ਵਿੱਚ ਪਟਾਕਿਆਂ ਦੀ ਦੁਕਾਨ ਨੂੰ ਅੱਗ ਲੱਗ ਗਈ, ਜਿੱਥੇ ਕੁਝ ਹੀ ਪਲਾਂ ‘ਚ ਭਿਆਨਕ ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ‘ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ‘ਤੇ ਬੈਠਾ ਇਕ ਵਿਅਕਤੀ ਵੀ ਇਸ ਦੀ ਚਪੇਟ ‘ਚ ਆ ਗਿਆ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਤਾਂ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਜਾਣਕਾਰੀ ਦਿੰਦਿਆਂ ਥਾਣਾ ਵੇਰੋਕਾ ਦੇ ਐਸ.ਐਚ.ਓ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਦੀਵਾਲੀ ਮੌਕੇ ਪਿੰਡ ਢਾਬ ਕਡਿਆਲ ਵਿਖੇ ਇੱਕ ਦੁਕਾਨ ‘ਤੇ ਪਟਾਕੇ ਚਲਾਏ ਗਏ ਸਨ ਅਤੇ ਸ਼ਾਰਟ ਸਰਕਟ ਹੋਣ ਕਾਰਨ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਦੁਕਾਨ ਵਿੱਚ ਪਟਾਕੇ ਪਏ ਹੋਣ ਕਾਰਨ ਅੱਗ ਹੋਰ ਜ਼ਿਆਦਾ ਵੱਧ ਗਈ। ਕੁਝ ਹੀ ਦੇਰ ‘ਚ ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ‘ਚ ਲੈ ਲਿਆ। ਜਦਕਿ ਦੁਕਾਨ ‘ਚ ਬੈਠਾ ਇਕ ਵਿਅਕਤੀ ਵੀ ਅੱਗ ਦੀ ਲਪੇਟ ‘ਚ ਆ ਗਿਆ। ਜਿਸ ਨੂੰ ਦੁਕਾਨ ਤੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਫਿਲਹਾਲ ਵਿਅਕਤੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।