ਨੈਸ਼ਨਲ : ਹੈਦਰਾਬਾਦ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਬੇਅਦਬੀ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਕੁਝ ਨੌਜਵਾਨਾਂ ਨੇ ਗਾਂਧੀ ਜੀ ਦੇ ਬੁੱਤ ਦੇ ਮੂੰਹ ‘ਚ ਪਟਾਕੇ ਪਾ ਕੇ ਚਲਾਏ। ਇਸ ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਇੱਕ ਨੌਜਵਾਨ ਮੂਰਤੀ ਦੇ ਮੂੰਹ ‘ਚ ਪਟਾਕੇ ਪਾਉਂਦਾ ਨਜ਼ਰ ਆ ਰਿਹਾ ਹੈ।
ਇਹ ਘਟਨਾ ਸਿਕੰਦਰਾਬਾਦ ਦੇ ਕੈਂਟ ਇਲਾਕੇ ਦੀ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਮਹਾਤਮਾ ਗਾਂਧੀ ਦੀ ਮੂਰਤੀ ਦਾ ਨਿਰਾਦਰ ਕਰ ਰਹੇ ਹਨ। ਨੌਜਵਾਨਾਂ ਨੇ ਰੀਲ ਬਣਾਉਂਦੇ ਹੋਏ ਇਹ ਹਰਕਤ ਕੀਤੀ। ਮੂਰਤੀ ਦੇ ਮੂੰਹ ‘ਚ ਪਟਾਕੇ ਪਾਉਣ ਦੀ ਕਾਰਵਾਈ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਗਈ। ਇਸ ਕਾਰੇ ਨੇ ਲੋਕਾਂ ‘ਚ ਗੁੱਸਾ ਪੈਦਾ ਕਰ ਦਿੱਤਾ, ਕੁਝ ਲੋਕਾਂ ਨੇ ਵੀਡੀਓ îਚ ਹੈਦਰਾਬਾਦ ਪੁਲਸ ਕਮਿਸ਼ਨਰ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ।