Friday, December 27, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਦੀਵਾਲੀ ਮੌਕੇ ਅਗਵਾ ਹੋਏ ਬੱਚਿਆਂ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ

ਦੀਵਾਲੀ ਮੌਕੇ ਅਗਵਾ ਹੋਏ ਬੱਚਿਆਂ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ

 

ਮਾਛੀਵਾੜਾ ਸਾਹਿਬ  : ਦੀਵਾਲੀ ਤਿਉਹਾਰ ’ਤੇ ਪਟਾਕੇ ਲੈ ਕੇ ਦੇਣ ਬਹਾਨੇ ਪਿੰਡ ਸ਼ਤਾਬਗੜ੍ਹ ਦੇ 2 ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਮਾਛੀਵਾੜਾ ਪੁਲਸ ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਇਨ੍ਹਾਂ ਨੂੰ ਬਰਾਮਦ ਕਰ ਲਿਆ ਹੈ। ਅੱਜ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪਿੰਡ ਸ਼ਤਾਬਗੜ੍ਹ ਦੇ ਵਾਸੀ ਸੰਜੂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 31 ਅਕਤੂਬਰ ਨੂੰ ਉਸਦੇ 2 ਬੱਚੇ ਅਜੈ ਤੇ ਵਿਜੈ ਨੂੰ ਗੁਆਂਢ ਵਿਚ ਰਹਿੰਦਾ ਅਰਜਨ ਪਟਾਕੇ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਅਤੇ ਦੇਰ ਰਾਤ ਘਰ ਵਾਪਸ ਨਾ ਆਇਆ।

ਮਾਛੀਵਾੜਾ ਪੁਲਸ ਨੇ ਇਸ ਮਾਮਲੇ ਵਿਚ ਅਗਵਾਕਾਰ ਅਰਜਨ ਖ਼ਿਲਾਫ਼ ਮਾਮਲਾ ਦਰਜ ਕਰਕੇ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਦਾ ਗਠਨ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਰਜਨ ਬੱਚਿਆਂ ਨੂੰ ਲੈ ਕੇ ਬਾਹਰਲੇ ਸੂਬੇ ਵਿਚ ਭੱਜਣ ਦੀ ਫਿਰਾਕ ਵਿਚ ਸੀ ਜਿਸ ਨੂੰ ਸਮਰਾਲਾ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਜਿਸ ਕੋਲੋਂ ਬੱਚੇ ਬਰਾਮਦ ਕਰ ਲਏ ਹਨ। ਡੀ. ਐੱਸ. ਪੀ. ਨੇ ਖਦਸ਼ਾ ਪ੍ਰਗਟਾਇਆ ਕਿ ਮੁਲਜ਼ਮ ਅਰਜਨ ਵਲੋਂ ਬੱਚਿਆਂ ਨੂੰ ਅਗਵਾ ਕਰਨ ਦਾ ਉਦੇਸ਼ ਉਨ੍ਹਾਂ ਤੋਂ ਮਜ਼ਦੂਰੀ ਕਰਵਾਉਣ ਜਾਂ ਇਨ੍ਹਾਂ ਨੂੰ ਵੇਚਣਾ ਹੋ ਸਕਦਾ ਹੈ, ਬਾਕੀ ਇਸ ਤੋਂ ਪੁੱਛਗਿੱਛ ਜਾਰੀ ਹੈ।ਅੱਜ ਪੁਲਸ ਵਲੋਂ ਬੱਚਿਆਂ ਨੂੰ ਉਸਦੇ ਪਿਤਾ ਸੰਜੂ ਦੇ ਸਪੁਰਦ ਕਰ ਦਿੱਤਾ ਗਿਆ।