ਲੁਧਿਆਣਾ : ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਚੱਲ ਰਹੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਆਏ ਅਥਲੀਟ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ, ਜੋ ਜਲੰਧਰ ਦਾ ਰਹਿਣ ਵਾਲਾ ਸੀ। ਉਸ ਨੂੰ ਫ਼ੋਨ ‘ਤੇ ਗੱਲ ਕਰਦੇ ਹੋਏ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਦੋਂ ਵਰਿੰਦਰ ਨੂੰ ਦਿਲ ਦਾ ਦੌਰਾ ਪਿਆ ਤਾਂ ਕੋਈ ਆਪਣੇ ਫ਼ੋਨ ‘ਤੇ ਉਸ ਜਗ੍ਹਾ ਦੀ ਵੀਡੀਓ ਬਣਾ ਰਿਹਾ ਸੀ। ਇਹ ਸਾਰੀ ਘਟਨਾ ਵੀ ਉਸ ਦੀ ਵੀਡੀਓ ਵਿਚ ਕੈਦ ਹੋ ਗਈ ਹੈ। ਵੀਡੀਓ ਮੁਤਾਬਕ ਵਰਿੰਦਰ ਕਿਸੇ ਨਾਲ ਗੱਲ ਕਰਦਾ ਹੋਇਆ ਅਚਾਨਕ ਡਿੱਗ ਗਿਆ, ਜਿਸ ਨਾਲ ਉੱਥੇ ਮੌਜੂਦ ਹੋਰ ਅਥਲੀਟ ਵੀ ਉਸ ਵੱਲ ਦੌੜਦੇ ਨਜ਼ਰ ਆਉਂਦੇ ਹਨ। ਪਰਿਵਾਰਕ ਮੈਂਬਰ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਸਸਕਾਰ ਲਈ ਜਲੰਧਰ ਲੈ ਆਏ ਹਨ।