ਲੁਧਿਆਣਾ-ਲੁਧਿਆਣਾ ਵਿਚ ਸਤਲੁਜ ਦਰਿਆ ‘ਤੇ ਛੱਠ ਪੂਜਾ ‘ਤੇ ਨਾਜਾਇਜ਼ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਛੱਠ ਪੂਜਾ ‘ਤੇ ਵਾਹਨਾਂ ਦੀ ਪਾਰਕਿੰਗ ਲਈ ਸਤਲੁਜ ਦਰਿਆ ‘ਤੇ ਪਰਚੀ ਕੱਟੀ ਜਾ ਰਹੀ ਹੈ। ਇਸ ਦੌਰਾਨ ਪਾਰਕਿੰਗ ਵਸੂਲੀ ਕਰਨ ਵਾਲੇ ਆਪਣੀ ਮਨਮਰਜ਼ੀ ਕਰ ਰਹੇ ਹਨ,ਜਿਸ ਨੂੰ ਲੈ ਕੇ ਮਾਹੌਲ ਭੱਖ ਗਿਆ।
ਵਾਹਨ ਪਾਰਕ ਕਰਨ ਵਾਲੇ ਮਨੋਜ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਪਾਰਕਿੰਗ ਪਰਚੀ ‘ਤੇ 10 ਰੁਪਏ ਲਿਖੇ ਹਨ ਤੇ ਉਸ ਨੂੰ ਕੱਟ ਕੇ 50 ਰੁਪਏ ਦੀ ਪਰਚੀ ਦਿੱਤੀ ਜਾ ਰਹੀ ਹੈ। ਪਾਰਕਿੰਗ ਵਸੂਲੀ ਕਰਨ ਵਾਲੇ ਆਪਣੀ ਮਰਜ਼ੀ ਕਰ ਰਹੇ ਹਨ, ਜੋ ਸ਼ਰੇਆਮ ਧੱਕਾ ਹੈ। ਇਹ ਸਾਰਾ ਮਾਮਲਾ ਕੈਮਰੇ ਵਿਚ ਕੈਦ ਹੋ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।