ਪਟਿਆਲਾ : ਪੰਜਾਬ ਦੀਆਂ ਵੱਖ-ਵੱਖ ਨਗਰ ਨਿਗਮਾਂ ’ਚ ਤਾਇਨਾਤ ਫਾਇਰ ਅਫਸਰਾਂ ਨੇ ਪੰਜਾਬ ਦੇ ਨਵੇਂ ਬਣੇ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਨਾਲ ਮੁਲਾਕਾਤ ਕੀਤੀ। ਸਮੁੱਚੇ ਅਫਸਰਾਂ ਵੱਲੋਂ ਮੰਤਰੀ ਨੂੰ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।। ਫਾਇਰ ਅਫਸਰਾਂ ਨੇ ਲੋਕਲ ਬਾਡੀ ਮੰਤਰੀ ਨੇ ਡਾ. ਰਵਜੋਤ ਸਿੰਘ ਨੂੰ ਵਧਾਈ ਦਿੱਤੀ ਅਤੇ ਨਗਰ ਨਿਗਮਾਂ ’ਚ ਫਾਇਰ ਬ੍ਰਿਗੇਡ ਸ਼ਾਖਾ ਦੇ ਕੰਮਕਾਰ ਬਾਰੇ ਜਾਣਕਾਰੀ ਦਿੱਤੀ। ਸਬ-ਫਾਇਰ ਅਫਸਰ ਨੇ ਕਿਹਾ ਕਿ ਨਗਰ ਨਿਗਮਾਂ ਦੇ ਫਾਇਰ ਬ੍ਰਿਗੇਡ ਵੱਲੋਂ ਪੰਜਾਬ ’ਚ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਸਮੁੱਚੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਅਧਿਕਾਰੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੇ ਜਾਨਮਾਲ ਦੀ ਰਾਖੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਸਮੇਂ ਕਈ ਵਾਰ ਫਾਇਰ ਅਧਿਕਾਰੀ ਅਤੇ ਫਾਇਰ ਕਰਮਚਾਰੀ ਆਪਣੀ ਜਾਨ ਵੀ ਜ਼ੋਖਮ ’ਚ ਪਾ ਲੈਂਦੇ ਹਨ ਪਰ ਲੋਕਾਂ ਦੀ ਜਾਨ-ਮਾਲ ਦੀ ਰੱਖਵਾਲੀ ਹਰ ਹਾਲ ’ਚ ਕਰਦੇ ਹਨ। ਇਸ ਮੌਕੇ ਫਾਇਰ ਅਫਸਰਾਂ ਨੇ ਫਾਇਰ ਬ੍ਰਿਗੇਡ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਸਮੁੱਚੇ ਫਾਇਰ ਅਫਸਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਡਾ. ਰਵਜੋਤ ਸਿੰਘ ਦੇ ਹੱਥ ਲੋਕਲ ਬਾਡੀ ਵਿਭਾਗ ਦੀ ਕਮਾਂਡ ਆਈ ਹੈ, ਜਿਸ ਨਾਲ ਸ਼ਹਿਰਾਂ ਦਾ ਵਿਕਾਸ ਤੇਜ਼ ਹੋਵੇਗਾ।