Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਉੱਤਰ ਭਾਰਤ ਦਾ ਧੁੰਦ ਕਾਰਨ ਬੁਰਾ ਹਾਲ, 50 ਤੋਂ ਜ਼ਿਆਦਾ ਟਰੇਨਾਂ ਲੇਟ

ਉੱਤਰ ਭਾਰਤ ਦਾ ਧੁੰਦ ਕਾਰਨ ਬੁਰਾ ਹਾਲ, 50 ਤੋਂ ਜ਼ਿਆਦਾ ਟਰੇਨਾਂ ਲੇਟ

ਨਵੀਂ ਦਿੱਲੀ- ਪਿਛਲੇ ਦੋ ਦਿਨਾਂ ਤੋਂ ਪੂਰਾ ਉੱਤਰ ਭਾਰਤ ਧੁੰਦ ਦੀ ਸਫੈਦ ਚਾਦਰ ਨਾਲ ਲਿਪਟਿਆ ਹੋਇਆ ਹੈ। ਸਰਦੀਆਂ ਦੇ ਨਾਲ ਹੀ ਧੁੰਦ ਨਾਲ ਬੁਰਾ ਹਾਲ ਹੈ। ਧੁੰਦਲੀ ਧੁੰਦ ਕੁਝ ਇਸ ਕਦਰ ਹੈ ਕਿ ਆਵਾਜਾਈ ‘ਚ ਖ਼ਾਸ ਪਰੇਸ਼ਾਨੀ ਹੋ ਰਹੀ ਹੈ। ਉੱਤਰ ਭਾਰਤ ਦੇ ਕਈ ਸ਼ਹਿਰ ਧੁੰਦ ਦੀ ਲਪੇਟ ਵਿਚ ਹਨ। ਸਵੇਰੇ 9 ਵਜੇ ਵੀ ਹਾਲਾਤ ਕੁਝ ਅਜਿਹੇ ਹਨ ਕਿ ਕੁਝ ਵੀ ਠੀਕ ਤਰ੍ਹਾਂ ਨਾਲ ਨਜ਼ਰ ਨਹੀਂ ਆ ਰਿਹਾ। ਇਸ ਦਾ ਅਸਰ ਟਰੇਨਾਂ ਅਤੇ ਫਲਾਈਟਾਂ ‘ਤੇ ਵੀ ਪਿਆ।

 

ਲਖਨਊ, ਚੰਡੀਗੜ੍ਹ ਆਉਣ ਵਾਲੀਆਂ ਫਲਾਈਟਾਂ ਨੂੰ ਧੁੰਦ ਦੇ ਵਜ੍ਹਾ ਕਰ ਕੇ ਜੈਪੁਰ ਡਾਇਵਰਟ ਕਰ ਦਿੱਤਾ ਗਿਆ। ਅੰਮ੍ਰਿਤਸਰ, ਚੰਡੀਗੜ੍ਹ ਅਤੇ ਦਿੱਲੀ ਦੀਆਂ ਕਈ ਫਲਾਈਟਾਂ ਲੇਟ ਹੋ ਗਈਆਂ ਹਨ। ਟਰੇਨਾਂ ਦਾ ਵੀ ਹਾਲ ਕੁਝ ਅਜਿਹਾ ਹੀ ਹੈ। ਦਿੱਲੀ ਦੇ ਵੱਖ-ਵੱਖ ਸਟੇਸ਼ਨਾਂ ‘ਤੇ ਟਰੇਨਾਂ ਵਿਚ ਦੇਰੀ ਹੋ ਰਹੀ ਹੈ। ਅੱਜ ਦਿੱਲੀ ਆਉਣ ਵਾਲੀਆਂ 30 ਤੋਂ ਜ਼ਿਆਦਾ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ-NCR ਦੀਆਂ 50 ਤੋਂ ਜ਼ਿਆਦਾ ਟਰੇਨਾਂ ‘ਤੇ ਧੁੰਦ ਦਾ ਅਸਰ ਵੇਖਿਆ ਜਾ ਰਿਹਾ ਹੈ।