Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeINDIAਜਲੰਧਰ ਕਮਿਸ਼ਨਰੇਟ ਨੇ ਅੰਤਰਾਸ਼ਟਰ ਡਰੱਗ ਰੈਕੇਟ ਦਾ ਪਰਦਾਫਾਸ ਕੀਤਾ, ਤਿੰਨ ਕਾਬੂ

ਜਲੰਧਰ ਕਮਿਸ਼ਨਰੇਟ ਨੇ ਅੰਤਰਾਸ਼ਟਰ ਡਰੱਗ ਰੈਕੇਟ ਦਾ ਪਰਦਾਫਾਸ ਕੀਤਾ, ਤਿੰਨ ਕਾਬੂ

ਜਲੰਧਰ – ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਤਿੰਨ ਦੋਸ਼ੀਆਂ ਨੂੰ 14 ਕੁਇੰਟਲ (1400 ਕਿਲੋ) ਭੁੱਕੀ ਅਤੇ ਦੋ ਵਾਹਨਾਂ ਸਮੇਤ ਕਾਬੂ ਕਰਕੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਇਤਲਾਹ ਦੇ ਆਧਾਰ ‘ਤੇ ਅੱਡਾ ਥਬਾਲਕੇ ਨੇੜੇ ਨਾਕਾਬੰਦੀ ਕੀਤੀ, ਜਿੱਥੇ ਉਨ੍ਹਾਂ ਨੇ ਇਕ ਬੋਲੈਰੋ ਨੰਬਰ ਪੀ. ਬੀ. 09-ਕਿਊ-4590 ਨੂੰ ਜਮਸ਼ੇਰ-ਜੰਡਿਆਲਾ ਰੋਡ ਫਾਟਕ ਵੱਲ ਤੇਜ਼ ਰਫ਼ਤਾਰ ਨਾਲ ਆ ਰਹੀ ਵੇਖਿਆ, ਜਿਸ ਦੇ ਬਾਅਦ ਇਕ ਹੋਰ ਇਕ ਇਨੋਵਾ ਨੰਬਰ PB08-DS-3994 ਗੱਡੀ ਆਈ।

ਉਨ੍ਹਾਂ ਦੱਸਿਆ ਕਿ ਜਦੋਂ ਬੋਲੈਰੋ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਜ਼ੋਰਦਾਰ ਬ੍ਰੇਕ ਮਾਰੀ, ਜਿਸ ਕਾਰਨ ਇਨੋਵਾ ਗੱਡੀ ਬੋਲੈਰੋ ਨਾਲ ਟਕਰਾ ਗਈ। ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਬੋਲੈਰੋ ਗੱਡੀ ਵਿੱਚ ਸਵਾਰ ਵਿਅਕਤੀਆਂ ਨੂੰ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਦੀ ਪਛਾਣ ਗੁਰਅਵਤਾਰ ਸਿੰਘ ਉਰਫ਼ ਤਾਰੀ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਭੋਡੇ, ਤਹਿਸੀਲ ਫਿਲੌਰ, ਜਲੰਧਰ ਅਤੇ ਦੇਸ ਰਾਜ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਧਰਮ ਸਿੰਘ ਵਜੋਂ ਕੀਤੀ ਗਈ ਹੈ।  ਇਸੇ ਤਰ੍ਹਾਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਨੋਵਾ ਕਾਰ ਦੇ ਡਰਾਈਵਰ ਨੇ ਆਪਣੀ ਪਛਾਣ ਦਲੇਰ ਸਿੰਘ ਉਰਫ਼ ਦਲੋਰਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਧਰਮ ਸਿੰਘ ਦੀਆ ਛੰਨਾ ਨੇੜੇ ਮਹਿਤਪੁਰ, ਜਲੰਧਰ ਵਜੋਂ ਦੱਸੀ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਬੋਲੈਰੋ ਵਿੱਚ ਲੱਦੇ ਪਲਾਸਟਿਕ ਦੇ ਥੈਲਿਆਂ ਦੀ ਗਿਣਤੀ ਕੀਤੀ ਗਈ, ਜਿਸ ਵਿੱਚ 20 ਕਿਲੋ ਭੁੱਕੀ ਦੀਆਂ ਕੁੱਲ 55 ਬੋਰੀਆਂ ਬਰਾਮਦ ਹੋਈਆਂ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨੋਵਾ ਕਾਰ ਵਿੱਚੋਂ 15 ਬੋਰੀਆਂ ਭੁੱਕੀ ਬਰਾਮਦ ਹੋਈ, ਜਿਸ ਵਿੱਚੋਂ 14 ਕੁਇੰਟਲ (1400 ਕਿਲੋ) ਭੁੱਕੀ ਬਰਾਮਦ ਹੋਈ।  ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਧਾਰਾ 15/61/85 ਐੱਨ. ਡੀ. ਪੀ. ਐੱਸ. ਐਕਟ ਅਧੀਨ ਥਾਣਾ ਸਦਰ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ।