ਨਿਊਜ਼ ਡੈਕਸ- ਪਾਕਿਸਤਾਨ ਚ ਇੱਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ। ਇਥੇ ਜ਼ਿਲਾ ਲਿਆਕਤਪੁਰ ਦੇ ਇਕ ਪਿੰਡ ’ਚ 17 ਸਾਲਾ ਕੁੜੀ ਨੂੰ ਉਸ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਪਸੰਦ ਦੇ ਲੜਕੇ ਨਾਲ ਵਿਆਹ ਨਾ ਕਰਨ ਤੇ ਕਥਿਤ ਤੌਰ ’ਤੇ ਸਾੜ ਕੇ ਮਾਰ ਦਿੱਤਾ ਦਰਅਸਲ ਪੁਲਸ ਪਾਰਟੀ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਦੁਬਈ ਦੇ ਬਲੋਚ ਕਬੀਲੇ ਦੇ ਅੱਤਾ ਮੁਹੰਮਦ ਦੀ ਧੀ ਦਾ ਉਸ ਦੇ ਪਿਤਾ ਤੇ ਭਰਾਵਾਂ ਨੇ ਅਣਖ ਖ਼ਾਤਰ ਕਤਲ ਕਰ ਦਿੱਤਾ ਹੈ। ਜਦੋਂ ਪੁਲਸ ਪੁੱਜੀ ਤਾਂ ਮੁਲਜ਼ਮ ਕੁੜੀ ਦੀ ਲਾਸ਼ ਨੂੰ ਪਿੰਡ ਦੇ ਕਬਰਿਸਤਾਨ ’ਚ ਦਫ਼ਨਾ ਰਹੇ ਸਨ। ਜਾਂਚ ਚ ਬੱਚੀ ਸ਼ਕੀਨਾ ਦੇ ਸਰੀਰ ਦੇ 10 ਹਿੱਸਿਆਂ ’ਤੇ ਤਸ਼ੱਦਦ ਤੇ ਸਾੜਨ ਦੇ ਨਿਸ਼ਾਨ ਮਿਲੇ। ਪੁਲਸ ਵਲੋਂ ਕੀਤੀ ਜਾਂਚ ਦੇ ਆਧਾਰ ’ਤੇ ਪਤਾ ਲੱਗਾ ਕਿ ਲੜਕੀ ਪਿੰਡ ਦੇ ਹੀ ਇਕ ਨੌਜਵਾਨ ਚੰਦੀਆ ਨਾਲ ਘਰੋਂ ਭੱਜ ਗਈ ਸੀ। ਸਥਾਨਕ ਪਤਵੰਤਿਆਂ ਦੇ ਦਖ਼ਲ ਤੋਂ ਬਾਅਦ ਅੱਲ੍ਹਾ ਦੇਵੀ ਨੂੰ ਘਰ ਵਾਪਸ ਲਿਆਂਦਾ ਗਿਆ। ਜਦੋਂ 11 ਮਈ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਮਿਆਣੀ ਅੱਚਾ ਵਾਸੀ ਮੁਹੰਮਦ ਆਸਿਫ਼ ਗੋਪਾਂਗ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਨਕਾਰ ਕਰ ਦਿੱਤਾ।