Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਮੁਹਾਲੀ ਵਿਚ ਸਵੇਰੇ-ਸਵੇਰੇ ਐਨਕਾਉਂਟਰ, ਗੋਲੀ ਲੱਗਣ ਤੋਂ ਬਾਅਦ ਇਕ ਬਦਮਾਸ਼ ਕਾਬੂ

ਮੁਹਾਲੀ ਵਿਚ ਸਵੇਰੇ-ਸਵੇਰੇ ਐਨਕਾਉਂਟਰ, ਗੋਲੀ ਲੱਗਣ ਤੋਂ ਬਾਅਦ ਇਕ ਬਦਮਾਸ਼ ਕਾਬੂ

ਪੰਜਾਬ ਦੀ ਮੋਹਾਲੀ ਪੁਲਿਸ ਅਤੇ ਨਾਮੀ ਬਦਮਾਸ਼ ਦੇ ਵਿਚਾਲੇ ਅੱਜ ਸਵੇਰੇ ਮੁਕਾਬਲਾ ਹੋਇਆ ਹੈ। ਜਿਸ ਵਿੱਚ ਪੁਲਿਸ ਨੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਇੱਕ ਅਪਰਾਧੀ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਦਮਾਸ਼ ਕੋਲੋਂ ਹਥਿਆਰ ਬਰਾਮਦ ਹੋਏ ਹਨ। ਇਹ ਵੱਡੀ ਕਾਰਵਾਈ ਪਿੰਡ ਲੇਹਲੀ ਨੇੜੇ ਹੋਈ। ਫੜੇ ਗਏ ਅਪਰਾਧੀ ਦੀ ਪਛਾਣ ਸਤਪ੍ਰੀਤ ਸਿੰਘ ਉਰਫ ਸੱਤੀ ਵਜੋਂ ਹੋਈ ਹੈ, ਜੋ ਹਾਈਵੇ ਲੁਟੇਰਿਆਂ ਦੇ ਗਰੋਹ ਦਾ ਸਰਗਨਾ ਹੈ।

ਡੀਜੀਪੀ ਪੰਜਾਬ ਨੇ ਦੱਸਿਆ ਕਿ ਪਿੰਡ ਲੇਹਲੀ ਨੇੜੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਸਤਪ੍ਰੀਤ ਸਿੰਘ ਨੇ ਪੁਲਿਸ ਨੂੰ ਦੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਇੱਕ ਗੋਲੀ ਸਤਪ੍ਰੀਤ ਸਿੰਘ ਨੂੰ ਲੱਗੀ ਅਤੇ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਰਹੀ।ਪੁਲਸ ਦੇ ਮੁਤਾਬਿਕ ਇਹ ਗਿਰੋਹ ਖਾਸ ਤੌਰ ‘ਤੇ ਅੰਬਾਲਾ-ਡੇਰਾਬੱਸੀ ਹਾਈਵੇ ‘ਤੇ ਸਰਗਰਮ ਸੀ ਅਤੇ ਪੰਜਾਬ ਅਤੇ ਹਰਿਆਣਾ ‘ਚ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।ਇਸ ਗਰੋਹ ਨੇ 3 ਅਤੇ 10 ਨਵੰਬਰ ਦੀ ਰਾਤ ਨੂੰ ਹਾਈਵੇਅ ‘ਤੇ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਇਨ੍ਹਾਂ ਘਟਨਾਵਾਂ ‘ਚ ਬੰਦੂਕ ਦੀ ਨੋਕ ‘ਤੇ ਨਕਦੀ, ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਗਏ। ਇਸ ਗਿਰੋਹ ਦੀਆਂ ਗਤੀਵਿਧੀਆਂ ਕਾਫੀ ਸਮੇਂ ਤੋਂ ਪੁਲਿਸ ਦੇ ਰਡਾਰ ‘ਤੇ ਸਨ। ਗ੍ਰਿਫ਼ਤਾਰੀ ਦੌਰਾਨ ਪੁਲੀਸ ਨੇ ਸਤਪ੍ਰੀਤ ਸਿੰਘ ਕੋਲੋਂ ਇੱਕ .32 ਕੈਲੀਬਰ ਦਾ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸਤਪ੍ਰੀਤ ਸਿੰਘ ਨੇ ਇਸ ਹਥਿਆਰ ਦੀ ਵਰਤੋਂ ਲੁੱਟਾਂ-ਖੋਹਾਂ ਕਰਨ ਲਈ ਕੀਤੀ ਸੀ।ਪੁਲਿਸ ਨੇ ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕਰ ਲਈਆਂ ਹਨ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਫੜੇ ਜਾਣ ਨਾਲ ਪੰਜਾਬ ਅਤੇ ਹਰਿਆਣਾ ਦੇ ਹਾਈਵੇਅ ‘ਤੇ ਸਵਾਰੀਆਂ ‘ਚ ਸੁਰੱਖਿਆ ਦਾ ਮਾਹੌਲ ਬਣੇਗਾ।