ਗੁਰਾਇਆ -ਗੁਰਾਇਆ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਾਣੀ ਵਿੱਚੋਂ ਇਕ ਕੁੜੀ ਦੀ ਨਗਨ ਹਾਲਤ ‘ਚ ਲਾਸ਼ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਿਆਕਤ ਅਲੀ ਨੇ ਦੱਸਿਆ ਉਸਦੀ ਪਤਨੀ ਸ਼ਕੁਰਾ 17 ਨਵੰਬਰ ਐਤਵਾਰ ਨੂੰ ਦਵਾਈ ਲੈਣ ਲਈ ਪਿੰਡ ਅੱਸਾਹੂਰ ਫਿਲੌਰ ਤੋਂ ਆਈ ਸੀ, ਜੋ ਵਾਪਸ ਨਹੀਂ ਪਰਤੀ। ਇਸ ਦੌਰਾਨ ਪਤਨੀ ਨੂੰ ਫੋਨ ਵੀ ਕੀਤੇ ਤਾਂ ਉਸਦਾ ਫੋਨ ਐਤਵਾਰ ਸ਼ਾਮ ਨੂੰ ਬੰਦ ਆਉਣ ਲੱਗ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਉਸਦੀ ਗੁਮਸ਼ੁਦਗੀ ਦੀ ਰਿਪੋਰਟ ਫਿਲੌਰ ਥਾਣੇ ਵਿੱਚ ਕੀਤੀ।
ਪਰਿਵਾਰ ਨੂੰ ਕਿਸੇ ਵਿਅਕਤੀ ‘ਤੇ ਸ਼ੱਕ ਵੀ ਸੀ ਜਿਸ ਤੋਂ ਬਾਅਦ ਸੋਮਵਾਰ ਨੂੰ ਪਿੰਡ ਦੇ ਮੋਹਤਵਰਾਂ ਤੇ ਪਿੰਡ ਵਾਸੀਆਂ ਨੇ ਪੁਲਸ ਨੂੰ ਅਤੇ ਗ੍ਰਾਮ ਪੰਚਾਇਤ ਨੂੰ ਇਸ ਬਾਰੇ ਦੱਸਿਆ। ਜਦੋਂ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਨੇ ਉਸ ਦੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਗੁਰਾਇਆ ਵਿਖੇ ਪਾਣੀ ਵਿੱਚ ਸੁੱਟ ਦਿੱਤਾ ਹੈ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਵਿਅਕਤੀ ਦੀ ਨਿਸ਼ਾਨਦੇਹੀ ‘ਤੇ ਪਾਣੀ ਵਿੱਚੋਂ ਲਾਸ਼ ਬਰਾਮਦ ਕੀਤੀ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।