ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਨ੍ਹਾਂ ਸੀਟਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਬਰਨਾਲਾ, ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ ਦੀ ਚੱਬੇਵਾਲ ਅਤੇ ਮੁਕਤਸਰ ਦੀ ਗਿੱਦੜਬਾਹਾ ਸੀਟ ਸ਼ਾਮਲ ਹਨ। ਇੱਥੇ 2022 ਵਿੱਚ ਵਿਧਾਇਕ ਚੁਣੇ ਗਏ ਨੇਤਾਵਾਂ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖਾਲੀ ਹੋ ਗਈਆਂ ਸਨ।
ਤਾਜਾ ਜਾਣਕਾਰੀ ਦੇ ਮੁਤਾਬਿਕ ਪੰਜਾਬ ਦੀਆਂ ਸਾਰੀਆਂ 4 ਸੀਟਾਂ ਤੇ ਸਵੇਰੇ 11 ਵਜੇ ਤਕ ਕੁੱਲ 20.76 ਫੀਸਦੀ ਤਕ ਵੋਟਿੰਗ ਹੈ। ਸਭ ਤੋਂ ਵਧ ਵੋਟਿੰਗ ਗਿੱਦੜਬਾਹਾ ਹਲਕੇ ਵਿਚ ਹੋਈ ਹੈ, ਜਦੋਂ ਕਿ ਸਭ ਤੋਂ ਘਟ ਵੋਟਿੰਗ ਚੱਬੇਵਾਲ ਇਲਾਕੇ ਵਿਚ ਹੋ ਰਹੀ ਹੈ।
ਇਸਦੇ ਨਾਲ ਹੀ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਅਤੇ ਝਾਰਖ਼ੰਡ ਵਿਚ ਦੂਜੇ ਪੜਾਅ ਲਈ 38 ਸੀਟਾਂ ਤੇ ਵੋਟਿੰਗ ਜਾਰੀ ਹੈ। ਵੋਟਿੰਗ ਦੌਰਾਨ ਬੀਜੇਪੀ ਨੇ ਇੱਕ ਵਾਰ ਫਿਰ ਬਿਟਕੁਆਇਨ ਘੁਟਾਲੇ ਵਿੱਚ ਸੁਪ੍ਰਿਆ ਸੁਲੇ ਅਤੇ ਕਾਂਗਰਸ ਨੇਤਾ ਨਾਨਾ ਪਟੋਲੇ ਦਾ ਨਾਮ ਲਿਆ। ਭਾਜਪਾ ਦਾ ਦੋਸ਼ ਹੈ ਕਿ ਦੋਵਾਂ ਨੇਤਾਵਾਂ ਨੇ ਚੋਣਾਂ ਅਤੇ ਵੋਟਿੰਗ ਨੂੰ ਪ੍ਰਭਾਵਿਤ ਕਰਨ ਲਈ ਵਿਦੇਸ਼ੀ ਧਨ ਦੀ ਵਰਤੋਂ ਕੀਤੀ।