ਗੁਆਨਾ ਅਤੇ ਬਾਰਬਾਡੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸਰਵਉੱਚ ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਕਰਨਗੇ। ਇਸ ਨਾਲ ਉਨ੍ਹਾਂ ਨੂੰ ਮਿਲੇ ਅੰਤਰਰਾਸ਼ਟਰੀ ਪੁਰਸਕਾਰਾਂ ਦੀ ਕੁੱਲ ਗਿਣਤੀ 19 ਹੋ ਜਾਵੇਗੀ। ਗੁਆਨਾ ਪ੍ਰਧਾਨ ਮੰਤਰੀ ਮੋਦੀ ਨੂੰ ‘ਦਿ ਆਰਡਰ ਆਫ਼ ਐਕਸੀਲੈਂਸ’ ਪ੍ਰਦਾਨ ਕਰੇਗਾ, ਜਦੋਂ ਕਿ ਬਾਰਬਾਡੋਸ ਉਨ੍ਹਾਂ ਨੂੰ ‘ਆਨਰੇਰੀ ਆਰਡਰ ਆਫ਼ ਫਰੀਡਮ ਆਫ਼ ਬਾਰਬਾਡੋਸ’ ਪ੍ਰਦਾਨ ਕਰੇਗਾ।
ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਆਪਣੇ ਦੌਰੇ ‘ਤੇ ਗੁਆਨਾ ਪਹੁੰਚ ਚੁੱਕੇ ਹਨ। ਜਾਰਜਟਾਊਨ ਦੇ ਇੱਕ ਹੋਟਲ ਵਿੱਚ ਗੁਆਨਾ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਕੀਤਾ।
ਜ਼ਿਕਰਯੋਗ ਹੈ ਕਿ ਗੁਆਨਾ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਨਾਈਜੀਰੀਆ ਦੀ ਆਪਣੀ ਯਾਤਰਾ ਪੂਰੀ ਕੀਤੀ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਤਿਨਬੂ ਨਾਲ ਸਫਲ ਦੁਵੱਲੀ ਗੱਲਬਾਤ ਕੀਤੀ। ਇਸ ਫੇਰੀ ਦੌਰਾਨ ਨਾਈਜੀਰੀਆ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਸਰਵਉੱਚ ਸਨਮਾਨ ‘ਗ੍ਰੈਂਡ ਕਮਾਂਡਰ ਆਫ਼ ਦਾ ਆਰਡਰ ਆਫ਼ ਨਾਈਜਰ’ (ਜੀਸੀਓਐਨ) ਪ੍ਰਦਾਨ ਕੀਤਾ। ਨਾਈਜੀਰੀਆ ਦੇ ਰਾਸ਼ਟਰਪਤੀ ਦੁਆਰਾ ਪੇਸ਼ ਕੀਤਾ ਗਿਆ ਇਹ ਪੁਰਸਕਾਰ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਅਗਵਾਈ ਅਤੇ ਭਾਰਤ-ਨਾਈਜੀਰੀਆ ਸਬੰਧਾਂ ਵਿੱਚ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਗਿਆ।