ਮੋਗਾ -ਮੋਗਾ ਦੇ ਰਹਿਣ ਵਾਲਾ ਮੁਲਜ਼ਮ ਨੂੰ ਕੱਲ ਦੇਹਰਾਦੂਨ ਤੋਂ ਗ੍ਰਿਫ਼ਤਾਰ ਕਰ ਕੇ ਮੋਗਾ ਲਿਆਂਦਾ ਗਿਆ ਸੀ। ਅੱਜ ਉਸ ਨੇ ਮੋਗਾ ਦੀ ਐੱਮ.ਪੀ. ਬਸਤੀ ਵਿਚ ਮੁਲਜ਼ਮ ਨੇ ਆਪਣੇ ਪਿਸਟਲ ਨਾਲ ਪੁਲਸ ‘ਤੇ 2 ਫ਼ਾਇਰ ਕਰ ਦਿੱਤੇ। ਪੁਲਸ ਨੇ ਜਵਾਬ ਵਿਚ 2 ਫ਼ਾਇਰ ਕੀਤੇ ਜਿਸ ਵਿਚੋਂ 1 ਗੋਲ਼ੀ ਮੁਲਜ਼ਮ ਦੀ ਖੱਬੀ ਲੱਤ ਵਿਚ ਲੱਗੀ ਤੇ ਪੁਲਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਮਗਰੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਇਸ ਮੁਲਜ਼ਮ ‘ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ SSP ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਬਾਬਾ ਜਿਸ ‘ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ। ਇਸ ਨੇ 2 ਭਰਾਵਾਂ ‘ਤੇ ਹਮਲਾ ਕੀਤਾ ਸੀ। ਫ਼ਿਰ ਇਹ ਇੱਥੋਂ ਫ਼ਰਾਰ ਹੋ ਗਿਆ ਸੀ। ਕੱਲ ਮੋਗਾ ਪੁਲਸ ਨੇ ਉਸ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਦੱਸਣ ‘ਤੇ ਅੱਜ ਉਸ ਨੂੰ ਰਿਕਵਰੀ ਲਈ MP ਬਸਤੀ ਵਿਚ ਲਿਆਂਦਾ ਗਿਆ ਸੀ। ਉਸ ਨੇ ਉੱਥੋਂ 2 ਪਿਸਟਲ ਕੱਢ ਕੇ ਪੁਲਸ ‘ਤੇ ਫ਼ਾਇਰ ਕਰ ਦਿੱਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਵੱਲੋਂ 2 ਜਵਾਬੀ ਫ਼ਾਇਰ ਕੀਤੇ ਗਏ, ਜਿਸ ਨਾਲ ਸੁਨੀਲ ਕੁਮਾਰ ਦੀ ਲੱਤ ‘ਤੇ ਗੋਲ਼ੀ ਲੱਗੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ। ਇਲਾਜ ਲਈ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।