Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਹਿੰਦੂ ਧਰਮਸ਼ਾਲਾ ਦੇ ਪ੍ਰਧਾਨ ਅਤੇ ਹੋਰ ਦੋ ਵਿਅਕਤੀਆਂ ਵਿਰੁੱਧ FIR

ਹਿੰਦੂ ਧਰਮਸ਼ਾਲਾ ਦੇ ਪ੍ਰਧਾਨ ਅਤੇ ਹੋਰ ਦੋ ਵਿਅਕਤੀਆਂ ਵਿਰੁੱਧ FIR

 

 

ਦੋਰਾਹਾ – ਦੋਰਾਹਾ ਪੁਲਸ ਨੇ ਸੰਦੀਪ ਸੂਦ ਬੱਬਲਾ ਪੁੱਤਰ ਸੋਹਣ ਲਾਲ ਸੂਦ ਵਾਸੀ ਬੈਕ ਗਲੀ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ‘ਤੇ ਹਿੰਦੂ ਧਰਮਸ਼ਾਲਾ ਦੇ ਪ੍ਰਧਾਨ ਅਤੇ ਹੋਰ ਦੋ ਵਿਅਕਤੀਆਂ ਵਿਰੁੱਧ ਵਿਸ਼ਵਾਸਘਾਤ ਅਤੇ ਗਬਨ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਨਿਲ ਸੂਦ, ਉਸ ਦਾ ਪੁੱਤਰ ਨਿਤੀਸ਼ ਸੂਦ ਅਤੇ ਸ਼੍ਰੀ ਹਿੰਦੂ ਧਰਮਸ਼ਾਲਾ ਦੋਰਾਹਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਜੇ.ਐੱਲ. ਆਨੰਦ ਵਾਸੀ ਦੋਰਾਹਾ ਵਜੋਂ ਹੋਈ ਹੈ।

ਇਸ ਸਬੰਧੀ ਸ਼ਿਕਾਇਤਕਰਤਾ ਸੰਦੀਪ ਸੂਦ ਬੱਬਲਾ ਨੇ ਪੰਜਾਬ ਪੁਲਸ ਦੇ ਪਬਲਿਕ ਸ਼ਿਕਾਇਤ ਪੋਰਟਲ ‘ਤੇ 2 ਨਵੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਮਾਂ ਅਨਿਲ ਸੂਦ (ਭਰਾ), ਨਿਤੀਸ਼ ਸੂਦ (ਭਤੀਜੇ) ਤੋਂ ਇਲਾਵਾ ਡਾ. ਜੇ.ਐੱਲ. ਆਨੰਦ ਵੱਲੋਂ ਸਾਜ਼ਿਸ਼ ਕਰਕੇ ਨਵੇਂ ਕਿਰਾਇਆਨਾਮੇ ਤਹਿਤ 5 ਲੱਖ ਰੁਪਏ ਦਾ ਚੈਕ ਸਾਂਝੀ ਫਰਮ ਵਿੱਚੋਂ ਉਸਦੀ ਸਹਿਮਤੀ ਤੋਂ ਬਿਨ੍ਹਾਂ ਵਰਤ ਕੇ ਧੋਖਾਧੜੀ ਕੀਤੀ ਹੈ। ਇਸ ਸ਼ਿਕਾਇਤ ਦੀ ਪੜਤਾਲ ਉੱਚ ਪੁਲਸ ਅਧਿਕਾਰੀਆਂ ਵੱਲੋਂ ਕਰਨ ਉਪਰੰਤ ਮੁਲਜ਼ਮਾਂ ਵਿਰੁੱਧ 406,120ਬੀ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ