ਲੁਧਿਆਣਾ -ਕੇਂਦਰੀ ਪੈਟਰੋਲੀਅਮ ਮੰਤਰਾਲਿਆ ਅਤੇ ਗੈਸ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਸਖਤ ਨਿਰਦੇਸ਼ਾਂ ਮੁਤਾਬਕ LPG ਗੈਸ ਕੁਨੈਕਸ਼ਨਾਂ ਵਾਲੇ ਖ਼ਪਤਕਾਰਾਂ ਦੀ E-KYC ਲਾਜ਼ਮੀ ਹੈ। ਇਸ ਨਾਲ ਫਰਜ਼ੀ ਗੈਸ ਕੁਨੈਕਸ਼ਨਾਂ ਦਾ ਪਰਦਾਫਾਸ਼ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। E-KYC ਕਰਵਾਉਣ ਵਾਲੇ ਖਪਤਕਾਰਾਂ ਦੀ ਸਬੰਧਤ ਗੈਸ ਏਜੰਸੀਆਂ ਦੇ ਦਫ਼ਤਰਾਂ ’ਚ ਭਰੀ ਭੀੜ ਜੁਟੀ ਹੋਈ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਤਿੰਨੇ ਪ੍ਰਮੁੱਖ ਗੈਸ ਕੰਪਨੀਆਂ ਇੰਡੇਨ ਗੈਸ, ਭਾਰਤ ਗੈਸ ਅਤੇ ਹਿੰਦੁਸਤਾਨ ਗੈਸ ਕੰਪਨੀਆਂ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਡੀਲਰਾਂ ਵੱਲੋਂ 40 ਫ਼ੀਸਦੀ ਤੱਕ ਖਪਤਕਾਰਾਂ ਦੀ E-KYC ਕਰਨ ਦਾ ਕੰਮ ਨਿਬੇੜ ਲਿਆ ਗਿਆ ਹੈ, ਜਦਕਿ ਬਾਕੀ ਰਹਿੰਦੇ 60 ਫ਼ੀਸਦੀ ਖਪਤਕਾਰਾਂ ਨੂੰ ਯੋਜਨਾ ਨਾਲ ਜੋੜਨ ਦੇ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ।ਅਸਲ ਵਿਚ ਗੈਸ ਕੰਪਨੀਆਂ ਵੱਲੋਂ ਫਰਜ਼ੀ ਘਰੇਲੂ ਗੈਸ ਉਪਭੋਗਤਾਵਾਂ ਅਤੇ ਇਕ ਹੀ ਘਰ ਵਿਚ ਚੱਲ ਰਹੇ ਕਈ ਗੈਸ ਕੁਨੈਕਸ਼ਨਾਂ ਦੇ ਨੈਟਵਰਕ ਨੂੰ ਤੋੜਨ ਦੇ ਲਈ ਹਰੇਕ ਉਪਭੋਗਤਾ ਦੀ E-KYC ਕਰਵਾਈ ਜਾ ਰਹੀ ਹੈ ਤਾਂ ਗੈਸ ਕੰਪਨੀਆਂ ਦੇ ਸਾਹਮਣੇ ਉਨ੍ਹਾਂ ਦੇ ਉਪਭੋਗਤਾਵਾਂ ਦਾ ਸਹੀ ਡਾਟਾ ਸਾਹਮਣੇ ਆਉਣ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਖਪਤਕਾਰਾਂ ਨੂੰ ਘਰੇਲੂ ਗੈਸ ਸਿਲੰਡਰ ’ਤੇ ਦਿੱਤੀ ਜਾ ਰਹੀ ਸਬਸਿਡੀ ਰਾਸ਼ੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।